ਵਿਆਹ ਦੇ ਬਹਾਨੇ ਨਾਲ ਜਬਰ ਜਨਾਹ ਦਾ ਦੋਸ਼; SC ਨੇ FIR ਰੱਦ ਕਰ ਦਿੱਤੀ
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਜਬਰ ਜਨਾਹ ਦੇ ਮਾਮਲੇ ਵਿੱਚ ਐਫਆਈਆਰ ਅਤੇ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਇੱਕ ਆਦਮੀ ਉਤੇ ਵਿਆਹ ਦੇ ਬਹਾਨੇ ਨਾਲ ਜਬਰ ਜਨਾਹ ਕਰਨ ਦੇ ਦੋਸ਼ ਸਨ ।
ਸੁਪਰੀਮ ਕੋਰਟ ਨੇ ਕਿਹਾ ਕਿ ਇਹ FIR ਇਕ ਬਾਦ ਵਿਚ ਸੋਚਿਆ ਗਿਆ ਅਤੇ ਵੱਡੀ ਸਜ਼ਾ ਤੋਂ ਬਚਣ ਲਈ ਬਦਲਾ ਲੈਣ ਦਾ ਜ਼ਰੀਆ ਸੀ। ਜਸਟਿਸ ਸੰਜੈ ਕਰੋਲ ਅਤੇ ਜਸਟਿਸ ਕੋਤਿਸਵਰ ਸਿੰਘ ਦੀ ਬੈਂਚ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦਾ ਉਹ ਫੈਸਲਾ ਵੀ ਰੱਦ ਕੀਤਾ ਜਿਸ ਵਿੱਚ ਇਹ ਮਾਮਲਾ ਰੱਦ ਕਰਨ ਤੋਂ ਇਨਕਾਰ ਕੀਤਾ ਗਿਆ ਸੀ।
ਮਾਮਲੇ ਅਨੁਸਾਰ, ਇੱਕ ਮਹਿਲਾ ਜੋ ਕਿ ਮਿਊਨਿਸਿਪਲ ਕਾਰਪੋਰੇਸ਼ਨ ਵਿੱਚ ਕੰਪਿਊਟਰ ਆਪਰੇਟਰ ਸੀ, ਉਸ ਨੇ ਆਪਣੇ ਸਾਥੀ, ਇੱਕ ਅਸਿਸਟੈਂਟ ਰੇਵਿਨਿਊ ਇੰਸਪੈਕਟਰ ਤੇ ਜਬਰ ਜਨਾਹ ਦਾ ਦੋਸ਼ ਲਾਇਆ। ਉਹ ਦੋਵੇਂ ਪੰਜ ਸਾਲਾਂ ਤੋਂ ਮਿੱਤਰ ਸਨ।
ਮਹਿਲਾ ਨੇ ਕਿਹਾ ਕਿ ਉਸ ਨੇ ਵਿਆਹ ਦੇ ਵਾਅਦੇ ਨਾਲ ਸਬੰਧ ਬਣਾਏ ਪਰ ਬਾਅਦ ਵਿਆਹ ਤੋੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ FIR ਬਾਅਦ ਵਿੱਚ ਦਰਜ ਹੋਈ, ਇਸ ਲਈ ਇਸ ਨੂੰ ਬਦਲੇ ਵਜੋਂ ਵੇਖਿਆ ਜਾ ਸਕਦਾ ਹੈ। ਇਸ ਲਈ FIR ਅਤੇ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਗਿਆ।
ਹਾਲਾਂਕਿ ਐਫਆਈਆਰ ਤੋਂ ਪਹਿਲਾਂ ਦੋਸ਼ੀ ਨੇ ਸ਼ਿਕਾਇਤਕਰਤਾ ਵਿਰੁੱਧ ਕਈ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਵਿੱਚ ਖੁਦਕੁਸ਼ੀ ਦੀਆਂ ਧਮਕੀਆਂ ਅਤੇ ਦੁਰਵਿਵਹਾਰ ਸਮੇਤ ਪਰੇਸ਼ਾਨੀ ਦਾ ਦੋਸ਼ ਲਗਾਇਆ ਗਿਆ ਸੀ।