DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਆਹ ਦੇ ਬਹਾਨੇ ਨਾਲ ਜਬਰ ਜਨਾਹ ਦਾ ਦੋਸ਼; SC ਨੇ FIR ਰੱਦ ਕਰ ਦਿੱਤੀ

ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਜਬਰ ਜਨਾਹ ਦੇ ਮਾਮਲੇ ਵਿੱਚ ਐਫਆਈਆਰ ਅਤੇ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਇੱਕ ਆਦਮੀ ਉਤੇ ਵਿਆਹ ਦੇ ਬਹਾਨੇ ਨਾਲ ਜਬਰ ਜਨਾਹ ਕਰਨ ਦੇ ਦੋਸ਼ ਸਨ । ਸੁਪਰੀਮ ਕੋਰਟ ਨੇ ਕਿਹਾ ਕਿ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਜਬਰ ਜਨਾਹ ਦੇ ਮਾਮਲੇ ਵਿੱਚ ਐਫਆਈਆਰ ਅਤੇ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਇੱਕ ਆਦਮੀ ਉਤੇ ਵਿਆਹ ਦੇ ਬਹਾਨੇ ਨਾਲ ਜਬਰ ਜਨਾਹ ਕਰਨ ਦੇ ਦੋਸ਼ ਸਨ ।

ਸੁਪਰੀਮ ਕੋਰਟ ਨੇ ਕਿਹਾ ਕਿ ਇਹ FIR ਇਕ ਬਾਦ ਵਿਚ ਸੋਚਿਆ ਗਿਆ ਅਤੇ ਵੱਡੀ ਸਜ਼ਾ ਤੋਂ ਬਚਣ ਲਈ ਬਦਲਾ ਲੈਣ ਦਾ ਜ਼ਰੀਆ ਸੀ। ਜਸਟਿਸ ਸੰਜੈ ਕਰੋਲ ਅਤੇ ਜਸਟਿਸ ਕੋਤਿਸਵਰ ਸਿੰਘ ਦੀ ਬੈਂਚ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦਾ ਉਹ ਫੈਸਲਾ ਵੀ ਰੱਦ ਕੀਤਾ ਜਿਸ ਵਿੱਚ ਇਹ ਮਾਮਲਾ ਰੱਦ ਕਰਨ ਤੋਂ ਇਨਕਾਰ ਕੀਤਾ ਗਿਆ ਸੀ।

Advertisement

ਮਾਮਲੇ ਅਨੁਸਾਰ, ਇੱਕ ਮਹਿਲਾ ਜੋ ਕਿ ਮਿਊਨਿਸਿਪਲ ਕਾਰਪੋਰੇਸ਼ਨ ਵਿੱਚ ਕੰਪਿਊਟਰ ਆਪਰੇਟਰ ਸੀ, ਉਸ ਨੇ ਆਪਣੇ ਸਾਥੀ, ਇੱਕ ਅਸਿਸਟੈਂਟ ਰੇਵਿਨਿਊ ਇੰਸਪੈਕਟਰ ਤੇ ਜਬਰ ਜਨਾਹ ਦਾ ਦੋਸ਼ ਲਾਇਆ। ਉਹ ਦੋਵੇਂ ਪੰਜ ਸਾਲਾਂ ਤੋਂ ਮਿੱਤਰ ਸਨ।

Advertisement

ਮਹਿਲਾ ਨੇ ਕਿਹਾ ਕਿ ਉਸ ਨੇ ਵਿਆਹ ਦੇ ਵਾਅਦੇ ਨਾਲ ਸਬੰਧ ਬਣਾਏ ਪਰ ਬਾਅਦ ਵਿਆਹ ਤੋੋਂ ਇਨਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ FIR ਬਾਅਦ ਵਿੱਚ ਦਰਜ ਹੋਈ, ਇਸ ਲਈ ਇਸ ਨੂੰ ਬਦਲੇ ਵਜੋਂ ਵੇਖਿਆ ਜਾ ਸਕਦਾ ਹੈ। ਇਸ ਲਈ FIR ਅਤੇ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਗਿਆ।

ਹਾਲਾਂਕਿ ਐਫਆਈਆਰ ਤੋਂ ਪਹਿਲਾਂ ਦੋਸ਼ੀ ਨੇ ਸ਼ਿਕਾਇਤਕਰਤਾ ਵਿਰੁੱਧ ਕਈ ਸ਼ਿਕਾਇਤਾਂ ਦਰਜ ਕਰਵਾਈਆਂ, ਜਿਸ ਵਿੱਚ ਖੁਦਕੁਸ਼ੀ ਦੀਆਂ ਧਮਕੀਆਂ ਅਤੇ ਦੁਰਵਿਵਹਾਰ ਸਮੇਤ ਪਰੇਸ਼ਾਨੀ ਦਾ ਦੋਸ਼ ਲਗਾਇਆ ਗਿਆ ਸੀ।

Advertisement
×