ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀ ਐੱਮ ਡਬਲਿਊ ਹਾਦਸੇ ’ਚ ਮੁਲਜ਼ਮ ਦਾ ਸ਼ਰਾਬ ਟੈਸਟ ਨੈਗੇਟਿਵ

ਗਗਨਪ੍ਰੀਤ ਕੌਰ ਨੂੰ ਦੋ ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
Advertisement

ਧੌਲਾ ਕੁਆਂ ਬੀ.ਐੱਮ.ਡਬਲਿਊ ਹਾਦਸੇ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਕਥਿਤ ਦੋਸ਼ੀ ਗਗਨਪ੍ਰੀਤ ਕੌਰ ਦਾ ਸ਼ਰਾਬ ਟੈਸਟ ਨੈਗੇਟਿਵ ਆਇਆ ਹੈ। ਇਹ ਟੈਸਟ ਇਹ ਪਤਾ ਲਗਾਉਣ ਲਈ ਕੀਤਾ ਗਿਆ ਸੀ ਕਿ ਕੀ ਗਗਨਪ੍ਰੀਤ ਹਾਦਸੇ ਦੇ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਹੀ ਸੀ। ਇਸ ਸਮੇਂ ਗਗਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਕੇ ਤਿਹਾੜ ਜੇਲ੍ਹ ਵਿੱਚ ਦੋ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦਰਦਨਾਕ ਸੜਕ ਹਾਦਸੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਦੇ ਅਧਿਕਾਰੀ ਨਵਜੋਤ ਸਿੰਘ ਦੀ ਮੌਤ ਮੌਤ ਹੋ ਗਈ ਹੈ ਅਤੇ ਉਸ ਦੀ ਪਤਨੀ ਸੰਦੀਪ ਕੌਰ ਗੰਭੀਰ ਜ਼ਖਮੀ ਹੈ। ਪਾਹਵਾ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਵਿੱਚ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਕਥਿਤ ਦੋਸ਼ ਲਾਗੂ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਸਬੰਧਤ ਧਾਰਾ ਨੂੰ ਗਲਤ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਮੌਤ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਹੁੰਦੀ ਹੈ, ਤਾਂ ਇਹ ਇੱਕ ਜ਼ਮਾਨਤੀ ਅਪਰਾਧ ਹੈ। ਇਸ ਨੂੰ ਗੈਰ-ਜ਼ਮਾਨਤੀ ਬਣਾਉਣ ਲਈ ਧਾਰਾਵਾਂ ਜੋੜਨਾ ਮੰਦਭਾਗਾ ਹੈ। ਡੀ.ਸੀ.ਪੀ. ਨੇ ਕਿਹਾ ਕਿ ਹਾਦਸਾ ਇੱਕ ਤਿੱਖੇ ਮੋੜ ’ਤੇ ਹੋਇਆ ਜਿੱਥੇ ਕਾਰ ਦਾ ਅਗਲਾ ਹਿੱਸਾ ਪਹਿਲਾਂ ਟਕਰਾ ਗਿਆ। ਦੋਪਹੀਆ ਵਾਹਨ ’ਤੇ ਸਵਾਰ ਦੋ ਲੋਕ ਇੱਕ ਡੀ.ਟੀ.ਸੀ. ਬੱਸ ਨਾਲ ਟਕਰਾ ਗਏ। ਪਾਹਵਾ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਗਈ। ਕਥਿਤ ਦੋਸ਼ੀ, ਉਸ ਦਾ ਪਤੀ ਅਤੇ ਬੱਚੇ ਕਾਰ ਵਿੱਚ ਸਨ, ਉਨ੍ਹਾਂ ਦੇ ਏਅਰਬੈਗ ਖੁੱਲ੍ਹ ਗਏ ਅਤੇ ਉਹ ਵੀ ਜ਼ਖਮੀ ਹੋ ਗਏ। ਵਕੀਲ ਨੇ ਦਲੀਲ ਦਿੱਤੀ ਕਿ ਇਹ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਨਹੀਂ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਇਹ ਧਾਰਾ 304 ਦਾ ਮਾਮਲਾ ਕਿਵੇਂ ਹੈ। ਦੋਸ਼ ਇਹ ਹੈ ਕਿ ਪੀੜਤਾਂ ਨੂੰ 45 ਮਿੰਟ ਦੀ ਦੂਰੀ ’ਤੇ ਹਸਪਤਾਲ ਲਿਜਾਇਆ ਗਿਆ।

ਵਕੀਲ ਨੇ ਐੱਫ਼.ਆਈ.ਆਰ. ’ਤੇ ਖੜ੍ਹੇ ਕੀਤੇ ਸਵਾਲ

ਮੁਲਜ਼ਮ ਦੇ ਵਕੀਲ ਵਿਕਾਸ ਪਾਹਵਾ ਨੇ ਮਾਮਲੇ ਵਿੱਚ ਦਰਜ ਐੱਫ.ਆਈ.ਆਰ. ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਐੱਫ.ਆਈ.ਆਰ. ਡਿਪਟੀ ਕਮਿਸ਼ਨਰ ਵੱਲੋਂ ਪ੍ਰੈੱਸ ਕਾਨਫ਼ਰੰਸ ਵਿੱਚ ਦਿੱਤੇ ਗਏ ਬਿਆਨਾਂ ਨਾਲ ਮੇਲ ਨਹੀਂ ਖਾਂਦੀ। ਪਾਹਵਾ ਨੇ ਕਿਹਾ ਕਿ ਉਨ੍ਹਾਂ ਐੱਫ.ਆਈ.ਆਰ. ਪੜ੍ਹੀ ਜੋ ਘਟਨਾ ਤੋਂ 10 ਘੰਟੇ ਬਾਅਦ ਦਰਜ ਕੀਤੀ ਗਈ ਸੀ। ਹਾਦਸਾ ਦੁਪਹਿਰ 1:30 ਵਜੇ ਹੋਇਆ ਅਤੇ ਐੱਫ.ਆਈ.ਆਰ. ਰਾਤ 11:30 ਵਜੇ ਦਰਜ ਕੀਤੀ ਗਈ। ਵਕੀਲ ਨੇ ਕਿਹਾ ਕਿ ਐੱਫ.ਆਈ.ਆਰ. ਵਿੱਚ ਦਿੱਤੀ ਗਈ ਜਾਣਕਾਰੀ ਡੀ.ਸੀ.ਪੀ. ਦੀ ਪ੍ਰੈੱਸ ਕਾਨਫ਼ਰੰਸ ਦੇ ਉਲਟ ਹੈ ਅਤੇ ਗਲਤ ਜਾਪਦੀ ਹੈ।

Advertisement

Advertisement
Show comments