‘ਆਪ’ ਨੇ ਪ੍ਰਦੂਸ਼ਣ ਬਾਰੇ ਐੱਲ ਜੀ ਦੀ ਚੁੱਪ ’ਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ (‘ਆਪ’) ਦੇ ਦਿੱਲੀ ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਪ ਰਾਜਪਾਲ ਵੀ ਕੇ ਸਕਸੈਨਾ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਵੀਡੀਓ ਵਿੱਚ ਉਪ ਰਾਜਪਾਲ ਪ੍ਰਦੂਸ਼ਣ...
Advertisement
ਆਮ ਆਦਮੀ ਪਾਰਟੀ (‘ਆਪ’) ਦੇ ਦਿੱਲੀ ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਪ ਰਾਜਪਾਲ ਵੀ ਕੇ ਸਕਸੈਨਾ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਵੀਡੀਓ ਵਿੱਚ ਉਪ ਰਾਜਪਾਲ ਪ੍ਰਦੂਸ਼ਣ ਨਾਲ ਨਜਿੱਠਣ ਦੇ ਹੱਲ ਦੱਸਦੇ ਦਿਖਾਈ ਦੇ ਰਹੇ ਹਨ। ਭਾਰਦਵਾਜ ਨੇ ਪੁੱਛਿਆ ਕਿ ਹੁਣ ਪ੍ਰਦੂਸ਼ਣ ਦੇ ਮੁੱਦੇ ’ਤੇ ਉਪ ਰਾਜਪਾਲ ਦੀ ਗੱਲ ਕੋਈ ਕਿਉਂ ਨਹੀਂ ਸੁਣ ਰਿਹਾ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੱਕ ਜਦੋਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ, ਉਦੋਂ ਉਪ ਰਾਜਪਾਲ ਦਾਅਵਾ ਕਰਦੇ ਸਨ ਕਿ ਦਿੱਲੀ ਦਾ 74 ਫੀਸਦੀ ਪ੍ਰਦੂਸ਼ਣ ਸਥਾਨਕ ਹੈ ਅਤੇ ਨੇਕ ਨੀਅਤ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਉਹ 250 ਤੋਂ ਵੱਧ ਅਧਿਕਾਰੀਆਂ ਅਤੇ ਕੈਮਰਿਆਂ ਨਾਲ ਸੜਕਾਂ ’ਤੇ ਘੁੰਮਦੇ ਸਨ। ਪਰ ਹੁਣ ਉਨ੍ਹਾਂ ਦੇ ਸੜਕੀ ਦੌਰੇ, ਵੀਡੀਓ ਅਤੇ ਪ੍ਰੈਸ ਬਿਆਨ ਗਾਇਬ ਹਨ।
Advertisement
Advertisement
Advertisement
×

