‘ਆਪ’ ਭਾਜਪਾ ਤੇ ਉਸ ਦੀਆਂ ਏਜੰਸੀਆਂ ਤੋਂ ਨਹੀਂ ਡਰਦੀ: ਆਤਿਸ਼ੀ
ਨਵੀਂ ਦਿੱਲੀ: ‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਅੱਜ ਭਾਜਪਾ ’ਤੇ ਜੇਲ੍ਹ ਵਿਚ ਬੰਦ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਾਰੇ ਝੂਠ ਫੈਲਾਉਣ ਤੇ ਉਨ੍ਹਾਂ (ਸਿਸੋਦੀਆ) ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ...
Advertisement
ਨਵੀਂ ਦਿੱਲੀ: ‘ਆਪ’ ਦੀ ਸੀਨੀਅਰ ਆਗੂ ਆਤਿਸ਼ੀ ਨੇ ਅੱਜ ਭਾਜਪਾ ’ਤੇ ਜੇਲ੍ਹ ਵਿਚ ਬੰਦ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬਾਰੇ ਝੂਠ ਫੈਲਾਉਣ ਤੇ ਉਨ੍ਹਾਂ (ਸਿਸੋਦੀਆ) ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ (ਆਪ) ਕੇਂਦਰ ਅਤੇ ਉਸ ਦੀਆਂ ਏਜੰਸੀਆਂ ਤੋਂ ਨਹੀਂ ਡਰਦੀ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਕਿਹਾ, ‘‘ਭਾਜਪਾ ਸਿਸੋਦੀਆ ਬਾਰੇ ਇਹ ਕਹਿ ਕੇ ਝੂਠ ਫੈਲਾ ਰਹੀ ਹੈ ਕਿ ਈਡੀ ਨੇ ਸਿਸੋਦੀਆ ਦੀ 52 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ ਜਦਕਿ ਈਡੀ ਦੇ ਦਸਤਾਵੇਜ਼ਾਂ ਮੁਤਾਬਕ ਸਿਸੋਦੀਆ ਦੀ ਕੁੱਲ ਜਾਇਦਾਦ ਸਿਰਫ 81 ਲੱਖ ਰੁਪਏ ਹੈ।’’ -ਪੱਤਰ ਪ੍ਰੇਰਕ
Advertisement
Advertisement