ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਨੇ ਵਿਕਾਸ ਦੀ ਥਾਂ ਇਸ਼ਤਿਹਾਰਬਾਜ਼ੀ ਕੀਤੀ: ਗੁਪਤਾ

40 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਆਧੁਨਿਕ ਬੱਸ ਟਰਮੀਨਲ ਤੋਂ ਹਰੀ ਝੰਡੀ ਦਿਖਾਈ
ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਈ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ। -ਫੋਟੋ: ਏ ਐੱਨ ਆਈ
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਆਜ਼ਾਦਪੁਰ ਵਿੱਚ 40 ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਆਧੁਨਿਕ ਬੱਸ ਟਰਮੀਨਲ ਤੋਂ ਹਰੀ ਝੰਡੀ ਦਿਖਾਈ। ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ, ਦਿੱਲੀ ਦੇ ਟਰਾਂਸਪੋਰਟ ਮੰਤਰੀ ਪੰਕਜ ਕੁਮਾਰ ਸਿੰਘ ਅਤੇ ਆਦਰਸ਼ ਨਗਰ ਦੇ ਵਿਧਾਇਕ ਰਾਜਕੁਮਾਰ ਭਾਟੀਆ ਵੀ ਇਸ ਮੌਕੇ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਦਲਾਅ ਦਿੱਲੀ ਵਾਸੀਆਂ ਦੀ ਵੋਟ ਦੀ ਤਾਕਤ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ‘ਇਸ਼ਤਿਹਾਰਾਂ ਦੀ ਸਰਕਾਰ’ ਬਣਾਈ ਜੋ ਰਾਜਧਾਨੀ ਸ਼ਹਿਰ ਵਿੱਚ ਵਿਕਾਸ ਲਿਆਉਣ ਵਿੱਚ ਅਸਫਲ ਰਹੀ। ਮੌਜੂਦਾ ਦਿੱਲੀ ਸਰਕਾਰ ਨੇ ਇਸ਼ਤਿਹਾਰ ਨਹੀਂ ਦਿੱਤੇ ਸਗੋਂ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਦਿੱਲੀ ਮੁੱਦਿਆਂ ਵਿੱਚ ਉਲਝੀ ਹੋਈ ਸੀ ਪਰ ਸੁਣਨ ਵਾਲਾ ਕੋਈ ਨਹੀਂ ਸੀ। ‘ਆਪ’ ਸਿਰਫ਼ ਇਸ਼ਤਿਹਾਰਾਂ ਦੀ ਸਰਕਾਰ ਸੀ ਜਦੋਂਕਿ ਭਾਜਪਾ ਰੋਜ਼ਾਨਾ ਰਾਜਧਾਨੀ ਲਈ ਵੱਡੇ ਪ੍ਰਾਜੈਕਟਾਂ ਨੂੰ ਲਾਗੂ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੋਰਡਿੰਗ ਵੀ ਨਹੀਂ ਲਗਾਉਂਦੀ, ਅਸੀਂ ਸਿਰਫ਼ ਦਿੱਲੀ ਦੇ ਲੋਕਾਂ ਲਈ ਉਨ੍ਹਾਂ ਤੱਕ ਨਵੀਆਂ ਪਹਿਲਕਦਮੀਆਂ ਪਹੁੰਚਾਉਂਦੇ ਹਾਂ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਥੋੜ੍ਹੇ ਸਮੇਂ ਵਿੱਚ ਹੀ 1,400 ਬੱਸਾਂ ਦਿੱਤੀਆਂ ਹਨ ਜਦੋਂਕਿ ਪਿਛਲੀ ਸਰਕਾਰ 11 ਸਾਲਾਂ ਵਿੱਚ ਰਾਜਧਾਨੀ ’ਚ ਸਿਰਫ਼ 2,000 ਬੱਸਾਂ ਪਾ ਸਕੀ ਸੀ। ਹੁਣ ਦਿੱਲੀ ’ਚ 40 ਇਲੈਕਟ੍ਰਿਕ ਬੱਸਾਂ ਅਤੇ ਇੱਕ ਬੱਸ ਟਰਮੀਨਲ ਸ਼ੁਰੂ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਨੇ ਨਾ ਤਾਂ ਕੂੜੇ ਦੇ ਪਹਾੜਾਂ ਦਾ ਧਿਆਨ ਰੱਖਿਆ ਤੇ ਨਾ ਹੀ ਮਾੜੇ ਸੜਕੀ ਬੁਨਿਆਦੀ ਢਾਂਚੇ ਵੱਲ ਧਿਆਨ ਦਿੱਤਾ। ਟਰਾਂਸਪੋਰਟ ਮੰਤਰੀ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਨਵੇਂ ਬੱਸ ਟਰਮੀਨਲ ’ਤੇ ਯਾਤਰੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

Advertisement

Advertisement
Show comments