ਨਿਗਮ ਜ਼ਿਮਨੀ ਚੋਣਾਂ ਲਈ ‘ਆਪ’ ਨੇ ਉਮੀਦਵਾਰ ਐਲਾਨੇ
‘ਆਪ’ ਨੇ ਅੱਜ ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਲਈ 30 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ।...
Advertisement
‘ਆਪ’ ਨੇ ਅੱਜ ਦਿੱਲੀ ਨਗਰ ਨਿਗਮ ਦੇ 12 ਵਾਰਡਾਂ ਲਈ 30 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਹੈ। ਉਮੀਦਵਾਰਾਂ ਦੀ ਸੂਚੀ ਨੂੰ ‘ਆਪ’ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਮਨਜ਼ੂਰੀ ਦਿੱਤੀ। ਇਨ੍ਹਾਂ 12 ਵਾਰਡਾਂ ’ਚੋਂ 9 ’ਤੇ ਪਹਿਲਾਂ ਭਾਜਪਾ ਦਾ ਕਬਜ਼ਾ ਸੀ, ਜਦਕਿ 3 ’ਤੇ ‘ਆਪ’ ਦੇ ਕੌਂਸਲਰ ਸਨ। ‘ਆਪ’ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਦੱਖਣਪੁਰੀ ਤੋਂ ਰਾਮ ਸਵਰੂਪ ਕਨੌਜੀਆ, ਸੰਗਮ ਵਿਹਾਰ-ਏ ਤੋਂ ਅਨੁਜ ਸ਼ਰਮਾ, ਗ੍ਰੇਟਰ ਕੈਲਾਸ਼ ਤੋਂ ਈਸ਼ਨਾ ਗੁਪਤਾ, ਵਿਨੋਦ ਨਗਰ ਤੋਂ ਗੀਤਾ ਰਾਵਤ, ਸ਼ਾਲੀਮਾਰ ਬਾਗ-ਬੀ ਤੋਂ ਬਬਿਤਾ ਅਹਲਾਵਤ, ਅਸ਼ੋਕ ਵਿਹਾਰ ਤੋਂ ਸੀਮਾ ਵਿਕਾਸ ਗੋਇਲ, ਚਾਂਦਨੀ ਚੌਕ ਤੋਂ ਹਰਸ਼ ਸ਼ਰਮਾ ਅਤੇ ਚਾਂਦਨੀ ਮਹਿਲ ਤੋਂ ਮੁਦੱਸਿਰ ਉਸਮਾਨ ਕੁਰੈਸ਼ੀ ਚੋਣ ਲੜਨਗੇ।
Advertisement
Advertisement
×

