‘ਆਪ’ ਨੇ ਦਿਲੀ ਦੀ ਮੁੱਖ ਮੰਤਰੀ ਦੀ ਚੁਣੌਤੀ ਕੀਤੀ ਸਵੀਕਾਰ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ ਜੋ ਉਨ੍ਹਾਂ ਦੇ ਕਾਰਜਕਾਲ ਅਤੇ ਪਿਛਲੀਆਂ ਸਰਕਾਰਾਂ ਦੇ ਕੰਮਕਾਜ ’ਤੇ ਜਨਤਕ ਬਹਿਸ ਲਈ ਸੀ।
ਅੱਜ ਦਿਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਡਰੇਨੇਜ ਮਾਸਟਰ ਪਲਾਨ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ,“ ਸਾਡੇ ਕੋਲ ਸ਼ਾਨਦਾਰ ਟੀਮਵਰਕ ਹੈ ਅਸੀਂ ਏਅਰ-ਕੰਡੀਸ਼ਨਡ ਕਮਰਿਆਂ ਤੋਂ ਕੰਮ ਨਹੀਂ ਕਰਦੇ।”
ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਸ਼ਹਿਰ ਦੀਆਂ ਸੀਵਰ ਅਤੇ ਡਰੇਨੇਜ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਅਸਫਲ ਰਹੀਆਂ। ਉਹ ਸਿਰਫ਼ ਲਾਲੀਪੌਪ ਦੇਣ ਵਿੱਚ ਦਿਲਚਸਪੀ ਰੱਖਦੇ ਸਨ।
ਉਨ੍ਹਾਂ ਨੇ ਅੱਗੇ ਕਿਹਾ,“ ਮੈਂ ਪਿਛਲੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਆਉਣ ਅਤੇ ਦਿੱਲੀ ਬਾਰੇ ਮੇਰੇ ਨਾਲ ਗੱਲ ਕਰਨ। ਉਹ 11 ਸਾਲਾਂ ਤੱਕ ਇੱਥੇ ਸਨ ਅਤੇ ਮੈਂ ਛੇ ਮਹੀਨਿਆਂ ਤੋਂ ਮੁੱਖ ਮੰਤਰੀ ਹਾਂ। ਉਹ ਦਿੱਲੀ ਨਾਲ ਸਬੰਧਤ ਕਿਸੇ ਵੀ ਵਿਸ਼ੇ ’ਤੇ ਮੇਰੇ ਨਾਲ ਗੱਲ ਕਰ ਸਕਦੇ ਹਨ। ਮੈਂ ਗਾਰੰਟੀ ਦਿੰਦੀ ਹਾਂ ਕਿ ਮੈਨੂੰ ਸਮੱਸਿਆਵਾਂ ਬਾਰੇ ਵਧੇਰੇ ਪਤਾ ਹੋਵੇਗਾ ਅਤੇ ਮੈਂ ਉਨ੍ਹਾਂ ਨੂੰ ਇਸਦੇ ਬਦਲੇ ਵਧੇਰੇ ਜਾਣਕਾਰੀ ਦੇਵਾਂਗੀ।”
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਗੁਪਤਾ ਨੇ ਕੋਈ ਡਰੇਨੇਜ ਪ੍ਰੋਜੈਕਟ ਦਾ ਉਦਘਾਟਨ ਨਹੀਂ ਕੀਤਾ ਸਗੋਂ ਸਿਰਫ਼ ਇੱਕ ਡਰੇਨੇਜ ਮਾਸਟਰ ਪਲਾਨ ਦਾ।
ਚੁਣੌਤੀ ਦਾ ਸਵਾਗਤ ਕਰਦਿਆਂ ਸਾਬਕਾ ਦਿੱਲੀ ਮੰਤਰੀ ਨੇ ਕਿਹਾ ਕਿ ਉਹ ਗੁਪਤਾ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਦਿੱਲੀ ਦੇ ਲੋਕਾਂ ਨੂੰ ਇੱਕ ਅਜਿਹਾ ਮੰਚ ਦਿੱਤਾ ਹੈ ਜਿੱਥੇ ਪਿਛਲੀ ਸਰਕਾਰ ਦੇ ਕੰਮ ਦੀ ਬਹਿਸ ਅਤੇ ਭਾਜਪਾ ਸਰਕਾਰ ਦੇ ਕੰਮ ਨਾਲ ਤੁਲਨਾ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ, “ ਉਹ ਇੱਕ ਜਨਤਕ ਬਹਿਸ ਕਰਵਾਉਣਾ ਚਾਹੁੰਦੇ ਹਨ ਅਤੇ ਮੈਂ ਇਸ ਚੁਣੌਤੀ ਦਾ ਪੂਰੇ ਦਿਲ ਨਾਲ ਸਵਾਗਤ ਕਰਦਾ ਹਾਂ। ਆਮ ਆਦਮੀ ਪਾਰਟੀ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਦੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਗੁਪਤਾ ਅਤੇ ਭਾਜਪਾ ਜਲਦੀ ਤੋਂ ਜਲਦੀ ਸਮੇਂ ਅਤੇ ਸਥਾਨ ਦਾ ਐਲਾਨ ਕਰਨ।