ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਦੇ ਵਫ਼ਦ ਵੱਲੋਂ ਉਪ-ਰਾਜਪਾਲ ਨੂੰ ਮੰਗ ਪੱਤਰ

ਪੱਤਰ ਪ੍ਰੇਰਕ ਨਵੀਂ ਦਿੱਲੀ, 17 ਅਗਸਤ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਮੰਗ ਪੱਤਰ ਦੇ ਕੇ ਦਿੱਲੀ ਸਰਕਾਰ ਦੇ ਸੱਤ ਅਗਸਤ ਦੇ ਰਾਜਧਾਨੀ ’ਚ ਸਰਕਲ ਰੇਟ ਵਧਾਉਣ ਦੇ ਫ਼ੈਸਲੇ ’ਚ ਇਕਸਾਰਤਾ ਲਿਆਉਣ ਦੀ ਮੰਗ...
ਨਵੀਂ ਦਿੱਲੀ ਵਿੱਚ ਐਲਜੀ ਵੀਕੇ ਸਕਸੈਨਾ ਨੂੰ ਮੰਗ ਪੱਤਰ ਸੌਂਪਦਾ ਹੋਇਆ ਵਫ਼ਦ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 17 ਅਗਸਤ

Advertisement

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਮੰਗ ਪੱਤਰ ਦੇ ਕੇ ਦਿੱਲੀ ਸਰਕਾਰ ਦੇ ਸੱਤ ਅਗਸਤ ਦੇ ਰਾਜਧਾਨੀ ’ਚ ਸਰਕਲ ਰੇਟ ਵਧਾਉਣ ਦੇ ਫ਼ੈਸਲੇ ’ਚ ਇਕਸਾਰਤਾ ਲਿਆਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਖੇਤੀ ਜ਼ਮੀਨਾਂ ਦੇ ਸਰਕਲ ਰੇਟ ਸਾਮਾਨ ਹੋਣੇ ਚਾਹੀਦੇ ਹਨ। ਵਫ਼ਦ ਵੱਲੋਂ ਦੱਸਿਆ ਗਿਆ ਕਿ ‘ਆਪ’ ਨੇ ਸਿਆਸੀ ਹਿੱਤਾਂ ਲਈ ਵੱਖ ਵੱਖ ਸਰਕਲ ਰੇਟ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਤਿੰਨ ਵਰਗਾਂ ਹਰੀ ਪੱਟੀ, ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਵੰਡਿਆ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 7 ਅਗਸਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਯਮੁਨਾ ਬੈਰਾਜ ਦੇ ਨਾਲ ਲੱਗਦੀਆਂ ਖੇਤੀਬਾੜੀ ਜ਼ਮੀਨਾਂ ਦੇ ਸਰਕਲ ਰੇਟਾਂ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਦਿੱਲੀ ਭਰ ਵਿੱਚ ਖੇਤੀਬਾੜੀ ਜ਼ਮੀਨਾਂ ਲਈ ਇੱਕ ਸਮਾਨ ਸਰਕਲ ਰੇਟ ਸੀ ਅਤੇ ਹੁਣ ਉਨ੍ਹਾਂ ਨੂੰ ਜ਼ਿਲ੍ਹੇ ਦੇ ਆਧਾਰ ‘ਤੇ ਦਰਸਾ ਦਿੱਤਾ ਗਿਆ ਹੈ।ਦੇਵੇਂਦਰ ਯਾਦਵ ਅਤੇ ਅਨਿਲ ਭਾਰਦਵਾਜ ਸਮੇਤ ਕਾਂਗਰਸ ਦੇ ਚਾਰ ਮੈਂਬਰੀ ਵਫ਼ਦ ਨੇ ਐਲਜੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਵੱਖ-ਵੱਖ ਸਰਕਲ ਰੇਟਾਂ ਦੀ ਤਜਵੀਜ਼ ਕਾਰਨ ‘ਦਿੱਲੀ ਦੇ ਕਿਸਾਨਾਂ ਵਿੱਚ ਨਿਰਾਸ਼ਾ ਹੈ। ਇਹ ਪ੍ਰਸਤਾਵਿਤ ਸਰਕਲ ਰੇਟ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਿੱਲੀ ਦੇ ਕਿਸਾਨਾਂ ਵਿੱਚ ਭਾਰੀ ਅਸੰਤੋਸ਼ ਹੈ। ਉਨ੍ਹਾਂ ਮੰਨਣਾ ਹੈ ਕਿ ਵਾਹੀਯੋਗ ਜ਼ਮੀਨਾਂ ਦੀ ਸਰਕਲ ਰੇਟ ਇਕਸਾਰ ਹੋਣੀ ਚਾਹੀਦੀ ਹੈ।

Advertisement