ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦਿੱਲੀ ਪੁਲੀਸ ਦੇ ਸਿਪਾਹੀ ਦੀ ਮੌਤ

ਸੜਕ ’ਤੇ 10 ਮੀਟਰ ਤੱਕ ਘੜੀਸਿਆ
ਘਟਨਾ ਸਥਾਨ ਦੀ ਤਸਵੀਰ।
Advertisement

ਨਵੀਂ ਦਿੱਲੀ, 29 ਸਤੰਬਰ

Delhi cop dies as car hits his motorcycle ਬਾਹਰੀ ਦਿੱਲੀ ਵਿੱਚ ਇਕ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਦਿੱਲੀ ਪੁਲੀਸ ਦੇ ਸਿਪਾਹੀ ਨੂੰ ਸ਼ਨਿਚਰਵਾਰ ਦੇਰ ਰਾਤ ਕਥਿਤ ਤੌਰ ’ਤੇ ਟੱਕਰ ਮਾਰ ਦਿੱਤੀ ਅਤੇ ਉਹ ਪੁਲੀਸ ਮੁਲਾਜ਼ਮ ਨੂੰ ਕਰੀਬ 10 ਮੀਟਰ ਤੱਕ ਘੜੀਸਦਾ ਰਿਹਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਿਪਾਹੀ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਲਈ ਕਾਰ ਚਾਲਕ ਨੂੰ ਫਟਕਾਰ ਲਾਈ ਸੀ ਪਰ ਇਸ ਤੋਂ ਬਾਅਦ ਉਸ ਨੇ ਸਿਪਾਹੀ ਨੂੰ ਟੱਕਰ ਮਾਰ ਦਿੱਤੀ। ਇਹ ਘਟਨਾ ਸ਼ਨਿਚਰਵਾਰ ਦੇਰ ਰਾਤ ਕਰੀਬ 2.15 ਵਜੇ ਵੀਨਾ ਐਨਕਲੇਵ ਕੋਲ ਉਸ ਵੇਲੇ ਹੋਈ ਜਦੋਂ ਸਿਪਾਹੀ ਸੰਦੀਪ(30) ਡਿਊਟੀ ਦੌਰਾਨ ਸਾਦੇ ਕੱਪੜਿਆਂ ਵਿੱਚ ਨਾਂਗਲੋਈ ਪੁਲੀਸ ਥਾਣੇ ਤੋਂ ਰੇਲਵੇ ਰੋਡ ਵੱਲ ਜਾ ਰਿਹਾ ਸੀ। ਦਿੱਲੀ ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਭਾਰਤੀ ਨਿਆਂ ਸੰਹਿਤਾ ਦੀ ਧਾਰਾ 108 (ਹੱਤਿਆ) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਮਾਮਲੇ ਵਿੱਚ ਦੋ ਲੋਕ ਫ਼ਰਾਰ ਹਨ। -ਪੀਟੀਆਈ

Advertisement

Advertisement