ਸੀਸਗੰਜ ਨੂੰ ਜਾਣ ਵਾਲੇ ਵਾਹਨਾਂ ਦੇ ਇੱਕ ਕਰੋੜ ਰੁਪਏ ਦੇ ਚਲਾਨ ਕੱਟੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਟਰੈਫਿਕ ਪੁਲੀਸ ਵੱਲੋਂ ਆਪਣੀਆਂ ਗੱਡੀਆਂ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ, ਚਾਂਦਨੀ ਚੌਕ ਜਾਣ ਵਾਲੇ ਸ਼ਰਧਾਲੂਆਂ ਨੂੰ ਕਥਿਤ ‘ਨੋ ਐਂਟਰੀ’ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 20,000- ਰੁਪਏ ਦੇ ਜੁਰਮਾਨੇ ਤਹਿਤ ਚਲਾਨ ਭੇਜੇ ਜਾ ਰਹੇ ਹਨ। ਲਗਪਗ...
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਟਰੈਫਿਕ ਪੁਲੀਸ ਵੱਲੋਂ ਆਪਣੀਆਂ ਗੱਡੀਆਂ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ, ਚਾਂਦਨੀ ਚੌਕ ਜਾਣ ਵਾਲੇ ਸ਼ਰਧਾਲੂਆਂ ਨੂੰ ਕਥਿਤ ‘ਨੋ ਐਂਟਰੀ’ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 20,000- ਰੁਪਏ ਦੇ ਜੁਰਮਾਨੇ ਤਹਿਤ ਚਲਾਨ ਭੇਜੇ ਜਾ ਰਹੇ ਹਨ। ਲਗਪਗ 1 ਕਰੋੜ ਰੁਪਏ ਦੇ ਅਜਿਹੇ ਚਲਾਨ ਸ਼ਰਧਾਲੂਆਂ ਤੱਕ ਪਹੁੰਚ ਚੁੱਕੇ ਹਨ। ਦੋਪਹੀਆ ਵਾਹਨਾਂ ਦੇ ਚਲਾਨ ਉਨ੍ਹਾਂ ਦੀ ਗੱਡੀ ਦੀ ਕੀਮਤ ਤੋਂ ਵੱਧ ਭੇਜੇ ਜਾ ਰਹੇ ਹਨ। ਲਾਲ ਕਿਲੇ ਤੋਂ ਫਤਹਿਪੁਰੀ ਨੂੰ ਜਾਣ ਵਾਲੀ ਸੜਕ ਨੂੰ ਦਿੱਲੀ ਟਰੈਫਿਕ ਪੁਲੀਸ ਨੇ ਸਵੇਰੇ 9 ਤੋਂ ਰਾਤ 9 ਵਜੇ ਤੱਕ ‘ਨੋ ਐਂਟਰੀ ਜ਼ੋਨ’ ਐਲਾਨ ਕੀਤਾ ਹੋਇਆ ਹੈ। ਸ਼ਰਧਾਲੂਆਂ ਨੇ ਕਿਹਾ ਕਿ ਕੋਡੀਆ ਪੁਲ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਦੀ ਸੜਕ ਨੂੰ ਹੁਣ ਜ਼ਬਰਦਸਤੀ ‘ਨੋ ਐਂਟਰੀ ਜ਼ੋਨ’ ਐਲਾਨਿਆ ਜਾ ਰਿਹਾ ਹੈ। ਇਸ ਸਬੰਧੀ 20,000/ ਰੁਪਏ ਚਲਾਨ ਦੀ ਚੇਤਾਵਨੀ ਦੇਣ ਵਾਲਾ ਬੋਰਡ ਯੈੱਸ ਬੈਂਕ ਦੀ ਚਾਂਦਨੀ ਚੌਕ ਬ੍ਰਾਂਚ ਦੇ ਬਾਹਰ ਲਗਾਇਆ ਗਿਆ ਹੈ।
Advertisement
Advertisement