ਦਿੱਲੀ ਹਵਾਈ ਅੱਡੇ ’ਤੇ ਤੇਜ਼ ਹਵਾਵਾਂ ਕਾਰਨ 8 ਉਡਾਣਾਂ ਹੋਰ ਹਵਾਈ ਅੱਡਿਆਂ ’ਤੇ ਭੇਜੀਆਂ
ਇੰਡੀਗੋ, ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ੳੁਡਾਣਾਂ ਪ੍ਰਭਾਵਿਤ
Advertisement
Delhi airport sees 8 flight diversions due to wind direction changes ਕੌਮੀ ਰਾਜਧਾਨੀ ਵਿਚ ਅੱਜ ਦੇਰ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਦਿੱਲੀ ਹਵਾਈ ਅੱਡੇ ’ਤੇ ਅੱਠ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇੰਡੀਗੋ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਉਡਾਣਾਂ ਨੂੰ ਜੈਪੁਰ ਭੇਜਿਆ ਗਿਆ ਪਰ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਇਹ ਉਡਾਣਾਂ ਦਿੱਲੀ ਵਿਚ ਉਤਰ ਨਾ ਸਕੀਆਂ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGIA) ਦੇਸ਼ ਦਾ ਸਭ ਤੋਂ ਰੁਝੇਂਵਿਆਂ ਵਾਲਾ ਹਵਾਈ ਅੱਡਾ ਹੈ ਅਤੇ ਇੱਥੇ ਰੋਜ਼ਾਨਾ ਲਗਪਗ 1,300 ਉਡਾਣਾਂ ਦੀ ਆਵਾਜਾਈ ਹੁੰਦੀ ਹੈ। ਪੀ.ਟੀ.ਆਈ.
Advertisement
Advertisement
Advertisement
×

