ਦਿੱਲੀ ਪੁਲੀਸ ਦੀ ਤਲਾਸ਼ੀ ਮੁਹਿੰਮ ਦੌਰਾਨ 79 ਮੁਲਜ਼ਮ ਗ੍ਰਿਫ਼ਤਾਰ
ਇਥੇ ਬਾਹਰੀ ਦਿੱਲੀ ਵਿੱਚ ਤਿੰਨ ਘੰਟੇ ਦੀ ਗਸ਼ਤ ਦੌਰਾਨ, ਉੱਤਰੀ ਬਾਹਰੀ ਜ਼ਿਲ੍ਹਾ ਪੁਲੀਸ ਨੇ ਆਬਕਾਰੀ, ਜੂਆ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ 79 ਵਿਅਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲੀਸ ਵੱਲੋਂ ਕਈ ਨਾਮੀ ਮੁਲਜ਼ਮ ਕਾਬੂ ਕੀਤੇ ਗਏ ਹਨ। ਇਸ ਮੁਹਿੰਮ ਤਹਿਤ 82 ਵਾਹਨ ਜ਼ਬਤ ਕੀਤੇ ਗਏ। ਜ਼ਿਲ੍ਹੇ ਦੇ 350 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਗਸ਼ਤ ਵਿੱਚ ਹਿੱਸਾ ਲਿਆ। ਜ਼ਿਲ੍ਹਾ ਡਿਪਟੀ ਕਮਿਸ਼ਨਰ ਆਫ਼ ਪੁਲੀਸ ਹਰੇਸ਼ਵਰ ਨੇ ਕਿਹਾ ਕਿ ਬਾਹਰੀ ਉੱਤਰੀ ਜ਼ਿਲ੍ਹਾ ਦਿੱਲੀ ਵਿੱਚ ਰਾਤ 10 ਵਜੇ ਤੋਂ 1 ਵਜੇ ਤੱਕ ਇੱਕ ਆਮ ਗਸ਼ਤ ਕੀਤੀ ਗਈ। ਇਸ ਗਸ਼ਤ ਦੌਰਾਨ ਦੋ ਪੁਲੀਸ ਸਬ-ਇੰਸਪੈਕਟਰ, ਪੰਜ ਸਹਾਇਕ ਸੁਪਰਡੈਂਟ ਆਫ਼ ਪੁਲੀਸ, 19 ਇੰਸਪੈਕਟਰ, 65 ਵਾਧੂ ਅਧੀਨ, 224 ਜੂਨੀਅਰ ਅਧੀਨ ਅਤੇ 26 ਹੋਮ ਗਾਰਡਾਂ ਨੇ ਇਲਾਕੇ ਵਿੱਚ ਹਿੱਸਾ ਲਿਆ। ਗਸ਼ਤ ਦੌਰਾਨ ਪੁਲੀਸ ਨੇ ਜੂਆ ਐਕਟ ਅਧੀਨ ਪੰਜ ਮਾਮਲੇ ਦਰਜ ਕੀਤੇ ਜਿਸ ਵਿੱਚ 22 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 63,850 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਪੰਜ ਮਾਮਲਿਆਂ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 948 ਕੁਆਰਟਰ, 81 ਬੋਤਲਾਂ ਅਤੇ ਇੱਕ ਸਕੂਟੀ ਬਰਾਮਦ ਕੀਤੀ ਗਈ। ਇੱਕ ਵਿਅਕਤੀ ਤੋਂ 11.28 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ 50 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਬਕਾਰੀ ਐਕਟ ਅਧੀਨ 42 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡੀਪੀ ਐਕਟ ਦੀ ਧਾਰਾ 66 ਤਹਿਤ 82 ਵਾਹਨ ਜ਼ਬਤ ਕੀਤੇ ਗਏ। ਡੀਪੀ ਐਕਟ ਦੀ ਧਾਰਾ 65 ਤਹਿਤ 549 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।