ਦਿੱਲੀ ’ਚ 7.25 ਕਿੱਲੋ ਪਟਾਕੇ ਬਰਾਮਦ
ਪੱਛਮੀ ਰੇਂਜ-ਕਰਾਈਮ ਬਰਾਂਚ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸਵਾ 7 ਕਿਲੋ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਹਨ। ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ’ਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਾਕੇ ਭੰਡਾਰਨ, ਵੇਚਣ ਤੇ ਚਲਾਉਣ ’ਤੇ ਸਖ਼ਤ...
Advertisement
ਪੱਛਮੀ ਰੇਂਜ-ਕਰਾਈਮ ਬਰਾਂਚ ਦੀ ਟੀਮ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸਵਾ 7 ਕਿਲੋ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਹਨ। ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ’ਚ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਪਟਾਕੇ ਭੰਡਾਰਨ, ਵੇਚਣ ਤੇ ਚਲਾਉਣ ’ਤੇ ਸਖ਼ਤ ਪਾਬੰਦੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਪਟਾਕੇ ਚੋਰੀ-ਛੁਪੇ ਵੇਚੇ ਜਾ ਰਹੇ ਹਨ। ਇਸ ਮਾਮਲੇ ’ਚ ਮੁਲਜ਼ਮ ਰਾਜੀਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਵੱਖ-ਵੱਖ ਬ੍ਰਾਂਡਾਂ ਦੇ 648 ਕਿਲੋਗ੍ਰਾਮ ਪਾਬੰਦੀਸ਼ੁਦਾ ਪਟਾਕੇ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਦੂਜੇ ਮਾਮਲੇ ’ਚ ਗੌਰਵ ਗੁਪਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ 77 ਕਿਲੋਗ੍ਰਾਮ ਪਾਬੰਦੀਸ਼ੁਦਾ ਪਟਾਕੇ ਦਿੱਲੀ ਦੇ ਉੱਤਮ ਨਗਰ ਸਥਿਤ ਉਸ ਦੇ ਘਰ ਤੋਂ ਬਰਾਮਦ ਕੀਤੇ ਗਏ। ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਪਹਿਲਾਂ ਹਰਿਆਣਾ ਦੇ ਝੱਜਰ ’ਚ ਪਟਾਕੇ ਵੇਚਦਾ ਸੀ।
Advertisement
Advertisement