ਮੰਡੀ ਹਾਊਸ ਵਿੱਚ 64ਵੀਂ ਕੌਮੀ ਕਲਾ ਪ੍ਰਦਰਸ਼ਨੀ ਜਾਰੀ
ਭਾਰਤੀ ਸਾਹਿਤ ਅਕਾਦਮੀ ਦੀ ਲਲਿਤ ਕਲਾ ਅਕਾਦਮੀ ਵੱਲੋਂ ਮੰਡੀ ਹਾਊਸ ਵਿੱਚ 64ਵੀਂ ਕੌਮੀ ਕਲਾ ਪ੍ਰਦਰਸ਼ਨੀ ਜਾਰੀ ਹੈ ਜੋ 15 ਅਗਸਤ ਤੱਕ ਚੱਲੇਗੀ। ਇਸ ਪ੍ਰਦਰਸ਼ਨੀ ਵਿੱਚ ਕੌਮੀ ਪੱਧਰ ਦੇ ਚਿੱਤਰਕਾਰ ਅਤੇ ਬੁੱਤ ਘਾੜਿਆਂ ਦੀਆਂ ਜੇਤੂ ਕਿਰਤਾਂ ਰੱਖੀਆਂ ਗਈਆਂ ਹਨ। ਇਨ੍ਹਾਂ ਕਿਰਤਾਂ...
Advertisement
ਭਾਰਤੀ ਸਾਹਿਤ ਅਕਾਦਮੀ ਦੀ ਲਲਿਤ ਕਲਾ ਅਕਾਦਮੀ ਵੱਲੋਂ ਮੰਡੀ ਹਾਊਸ ਵਿੱਚ 64ਵੀਂ ਕੌਮੀ ਕਲਾ ਪ੍ਰਦਰਸ਼ਨੀ ਜਾਰੀ ਹੈ ਜੋ 15 ਅਗਸਤ ਤੱਕ ਚੱਲੇਗੀ। ਇਸ ਪ੍ਰਦਰਸ਼ਨੀ ਵਿੱਚ ਕੌਮੀ ਪੱਧਰ ਦੇ ਚਿੱਤਰਕਾਰ ਅਤੇ ਬੁੱਤ ਘਾੜਿਆਂ ਦੀਆਂ ਜੇਤੂ ਕਿਰਤਾਂ ਰੱਖੀਆਂ ਗਈਆਂ ਹਨ। ਇਨ੍ਹਾਂ ਕਿਰਤਾਂ ਵਿੱਚ ਮਨੁੱਖੀ ਮਨੋਵੇਗਾਂ, ਸਮਾਜਿਕ ਹਾਲਤਾਂ ਅਤੇ ਸਮਾਜਿਕ ਰਿਸ਼ਤਿਆਂ, ਮੁੱਢ ਕਦੀਮੀ ਬਿੰਬਾਂ ਨੂੰ ਪੇਸ਼ ਕੀਤਾ ਗਿਆ ਹੈ। ਵੱਖ-ਵੱਖ ਮੀਡੀਆ ਰਾਹੀਂ ਚਿੱਤਰਕਾਰਾਂ ਵੱਲੋਂ ਆਪਣੀ ਕਲਪਨਾ ਨੂੰ ਕੈਨਵਸ ’ਤੇ ਸਾਕਾਰ ਕੀਤਾ ਗਿਆ ਹੈ। ਵੱਖ-ਵੱਖ ਚਿੱਤਰਕਾਰਾਂ ਨੇ ਕਲਾ ਪ੍ਰਦਰਸ਼ਨੀ ਦੌਰਾਨ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਹੈ। ਜ਼ਿਕਰਯੋਗ ਹੈ ਕਿ ਲਲਿਤ ਕਲਾ ਅਕਾਦਮੀ ਵੱਲੋਂ ਸਮੇਂ ਸਮੇਂ ’ਤੇ ਪ੍ਰਦਰਸ਼ਨੀਆਂ ਲਾਈਆਂ ਜਾਂਦੀਆਂ ਹਨ। ਲਲਿਤ ਕਲਾ ਅਕਾਦਮੀ ਵੱਲੋਂ ਕੌਮੀ ਕਲਾ ਪ੍ਰਦਰਸ਼ਨੀ ਵਿੱਚ ਚਿੱਤਰਕਾਰਾਂ ਨੂੰ ਉਤਸ਼ਾਹਤ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਨਵੀਨਤਮ ਕਲਾ ਸ਼ੈਲੀਆਂ ਨੂੰ ਪ੍ਰਫੁੱਲਤ ਕੀਤਾ ਜਾਂਦਾ ਹੈ।
Advertisement
Advertisement