ਦਿੱਲੀ ਏਅਰਪੋਰਟ ’ਤੇ ਸ਼ਾਮ 4 ਵਜੇ ਤੱਕ 34 ਰਵਾਨਗੀਆਂ, 37 ਆਮਦਾਂ ਰੱਦ; ਯਾਤਰੀ ਹੋਏ ਪਰੇਸ਼ਾਨ !
ਦਿੱਲੀ ਇੰਦਰਾ ਗਾਧੀ ਕੌਮਾਂਤਰੀ ਹਵਾਈ ਅੱਡੇ ਦੇ ਅੱਜ ਸੰਚਾਲਨ ਵਿੱਚ ਦਿਕੱਤ ਆਈ, ਜਿਸ ਕਰਕੇ ਸ਼ਾਮ 4 ਵਜੇ ਤੱਕ ਕੁੱਲ 34 ਰਵਾਨਗੀਆਂ (departures) ਅਤੇ 37 ਆਮਦਾਂ (arrivals) ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ।
ਇਸ ਦੌਰਾਨ, ਏਅਰਪੋਰਟ ਅਥਾਰਟੀਆਂ ਅਨੁਸਾਰ, ਵੀਰਵਾਰ ਸਵੇਰ ਤੋਂ ਲੈ ਕੇ IndiGo ਦੀਆਂ ਕੁੱਲ 95 ਫਲਾਈਟਾਂ ਰੱਦ ਹੋਈਆਂ ਹਨ, ਜਿਨ੍ਹਾਂ ਵਿੱਚ ਘਰੇਲੂ ਅਤੇ ਕੌਮਾਂਤਰੀ ਸੈਕਟਰਾਂ ਦੀਆਂ 48 ਰਵਾਨਗੀਆਂ ਅਤੇ 47 ਆਮਦਾਂ ਸ਼ਾਮਲ ਹਨ।
ਦਿਨ ਦੇ ਸ਼ੁਰੂਆਤ ਵਿੱਚ ਅਧਿਕਾਰੀਆਂ ਨੇ ਦੱਸਿਆ ਸੀ ਕਿ IndiGo ਦੀਆਂ ਲਗਭਗ 30 ਰਵਾਨਗੀਆਂ ਪਹਿਲਾਂ ਹੀ ਰੱਦ ਹੋ ਚੁੱਕੀਆਂ ਸਨ, ਜੋ ਕਿ ਦਿਨ ਭਰ ਕਾਰਜਕਾਰੀ ਮੁੱਦਿਆਂ ਦੇ ਚਲਦਿਆਂ ਵਧਦੀਆਂ ਗਈਆਂ।
ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀਆਈਏਐਲ) ਨੇ ਦੇਸ਼ ਭਰ ਵਿੱਚ ਕਈ ਘਰੇਲੂ ਏਅਰਲਾਈਨਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵਿਆਪਕ ਸੰਚਾਲਨ ਰੁਕਾਵਟਾਂ ਦਾ ਹਵਾਲਾ ਦਿੰਦੇ ਹੋਏ ਇੱਕ ਯਾਤਰੀ ਸਲਾਹ ਜਾਰੀ ਕੀਤੀ।
ਚੇਨਈ ਵਿੱਚ ਵੀ IndiGo ਦੀਆਂ ਕਈ ਫਲਾਈਟਾਂ ਵਿੱਚ ਦੇਰੀ ਜਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇੱਕ ਯਾਤਰੀ ਨੇ ਦੱਸਿਆ ਕਿ ਉਸਦੀ ਮੁੰਬਈ ਤੋਂ ਕੋਲਕਾਤਾ ਦੀ ਸਿੱਧੀ ਫਲਾਈਟ ਰੱਦ ਕਰਕੇ ਚੇਨਈ ਰਾਹੀਂ ਕੀਤੀ ਗਈ ਪਰ ਚੇਨਈ ਵਾਲੀ ਫਲਾਈਟ ਵੀ ਰੱਦ ਹੋ ਗਈ। ਇਸ ਤੋਂ ਬਾਅਦ ਪੋਰਟ ਬਲੇਅਰ ਤੋਂ ਕੋਲਕਾਤਾ ਦੀ ਅੱਗੇ ਦੀ ਯਾਤਰਾ ਵੀ ਰੱਦ ਹੋਣ ਦਾ ਸੰਦੇਸ਼ ਮਿਲਿਆ।
ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ (ALPA India) ਨੇ ਚੱਲ ਰਹੇ ਦੇਸ਼ ਵਿਆਪੀ ਵਿਘਨ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਸਖ਼ਤ ਰੈਗੂਲੇਟਰੀ ਨਿਗਰਾਨੀ ਦੀ ਮੰਗ ਕੀਤੀ।
