ਵੰਦੇ ਮਾਤਰਮ ਦੇ 150 ਸਾਲ: ‘ਮੰਤਰ ਨੇ ਆਜ਼ਾਦੀ ਸੰਘਰਸ਼ ਦੌਰਾਨ ਦੇਸ਼ ਨੂੰ ਪ੍ਰੇਰਨਾ ਦਿੱਤੀ’: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਫ਼ਸੋਸ ਜ਼ਾਹਰ ਕੀਤਾ ਕਿ ਜਦੋਂ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ 100 ਸਾਲ ਪੂਰੇ ਹੋਏ ਸਨ, ਤਾਂ ਸੰਵਿਧਾਨ ਦਾ ‘ਗਲਾ ਘੁੱਟਿਆ’ ਗਿਆ ਸੀ ਅਤੇ ਦੇਸ਼ ਐਮਰਜੈਂਸੀ ਨਾਲ ਬੱਝਿਆ ਹੋਇਆ ਸੀ।
ਲੋਕ ਸਭਾ ਵਿੱਚ ਵੰਦੇ ਮਾਤਰਮ ਦੇ 150 ਸਾਲਾਂ ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ, ਮੋਦੀ ਨੇ ਕਿਹਾ ,“ਜਦੋਂ ਵੰਦੇ ਮਾਤਰਮ ਦੇ 50 ਸਾਲ ਪੂਰੇ ਹੋਏ, ਤਾਂ ਦੇਸ਼ ਬਸਤੀਵਾਦੀ ਰਾਜ ਅਧੀਨ ਸੀ, ਜਦੋਂ ਕਿ ਇਸਦੀ 100ਵੀਂ ਵਰ੍ਹੇਗੰਢ ’ਤੇ ਦੇਸ਼ ਐਮਰਜੈਂਸੀ ਅਧੀਨ ਸੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਵੰਦੇ ਮਾਤਰਮ ਦੇ ਮੰਤਰ ਨੇ ਆਜ਼ਾਦੀ ਸੰਘਰਸ਼ ਦੌਰਾਨ ਪੂਰੇ ਦੇਸ਼ ਨੂੰ ਤਾਕਤ ਅਤੇ ਪ੍ਰੇਰਨਾ ਦਿੱਤੀ।ਅੰਗਰੇਜ਼ਾਂ ਨੇ 1905 ’ਚ ਬੰਗਾਲ ਦੀ ਵੰਡ ਕੀਤੀ, ਪਰ ਵੰਦੇ ਮਾਤਰਮ ਇੱਕ ਚੱਟਾਨ ਵਾਂਗ ਖੜ੍ਹਾ ਰਿਹਾ ਅਤੇ ਏਕਤਾ ਨੂੰ ਪ੍ਰੇਰਿਤ ਕੀਤਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੀਂ ਇੱਥੇ ਬੈਠੇ ਹਾਂ ਕਿਉਂਕਿ ਲੱਖਾਂ ਲੋਕਾਂ ਨੇ ਵੰਦੇ ਮਾਤਰਮ ਦਾ ਜਾਪ ਕੀਤਾ ਅਤੇ ਆਜ਼ਾਦੀ ਲਈ ਲੜੇ। ਅੱਜ ਪਵਿੱਤਰ ਵੰਦੇ ਮਾਤਰਮ ਨੂੰ ਯਾਦ ਕਰਨਾ ਇਸ ਸਦਨ ਵਿੱਚ ਸਾਡੇ ਸਾਰਿਆਂ ਲਈ ਇੱਕ ਵੱਡਾ ਸਨਮਾਨ ਹੈ।”
ਉਨ੍ਹਾਂ ਕਿਹਾ, “ ਇਸ ਮੰਤਰ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਨੂੰ ਊਰਜਾ ਦਿੱਤੀ ਅਤੇ ਪ੍ਰੇਰਿਤ ਕੀਤਾ ਅਤੇ ਹਿੰਮਤ ਤੇ ਦ੍ਰਿੜ੍ਹਤਾ ਦਾ ਰਾਹ ਦਿਖਾਇਆ। ਅੱਜ ਉਸ ਪਵਿੱਤਰ ਵੰਦੇ ਮਾਤਰਮ ਨੂੰ ਯਾਦ ਕਰਨਾ ਇਸ ਸਦਨ ਵਿੱਚ ਸਾਡੇ ਸਾਰਿਆਂ ਲਈ ਇੱਕ ਵੱਡਾ ਸਨਮਾਨ ਹੈ।”
ਉਨ੍ਹਾਂ ਕਿਹਾ, “ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋਣ ਦੇ ਇਤਿਹਾਸਕ ਮੌਕੇ ਦੇ ਗਵਾਹ ਬਣ ਰਹੇ ਹਾਂ। ਵੰਦੇ ਮਾਤਰਮ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਬ੍ਰਿਟਿਸ਼ ਸ਼ਾਸਕ ਆਪਣੇ ਰਾਸ਼ਟਰੀ ਗੀਤ ‘ਗਾਡ ਸੇਵ ਦਾ ਕੁਈਨ’ ਨੂੰ ਹਰ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਵੰਦੇ ਮਾਤਰਮ ਸਿਰਫ਼ ਸਿਆਸੀ ਆਜ਼ਾਦੀ ਲਈ ਇੱਕ ਮੰਤਰ ਨਹੀਂ ਸੀ; ਇਹ ਭਾਰਤ ਮਾਤਾ ਨੂੰ ਬਸਤੀਵਾਦ ਦੇ ਬਾਕੀ ਨਿਸ਼ਾਨਾਂ ਤੋਂ ਮੁਕਤ ਕਰਾਉਣ ਲਈ ਇੱਕ ਪਵਿੱਤਰ ਜੰਗੀ ਨਾਅਰਾ ਸੀ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ ਬੰਕਿਮ ਦਾ ਨੇ ਵੰਦੇ ਮਾਤਰਮ ਉਸ ਸਮੇਂ ਲਿਖਿਆ ਸੀ ਜਦੋਂ ਭਾਰਤ ਨੂੰ ਨੀਵਾਂ ਸਮਝਣਾ ਫੈਸ਼ਨ ਬਣ ਗਿਆ ਸੀ। ਹੁਣ 150 ਸਾਲਾਂ ’ਤੇ, ਵੰਦੇ ਮਾਤਰਮ ਦੀ ਸ਼ਾਨ ਨੂੰ ਬਹਾਲ ਕਰਨ ਦਾ ਇਹ ਇੱਕ ਚੰਗਾ ਮੌਕਾ ਹੈ ਜਿਸ ਨੇ ਸਾਨੂੰ 1947 ਵਿੱਚ ਆਜ਼ਾਦੀ ਦਿਵਾਈ।”
ਬ੍ਰਿਟਿਸ਼ ਨੇ 1905 ਵਿੱਚ ਬੰਗਾਲ ਨੂੰ ਵੰਡਿਆ ਪਰ ਵੰਦੇ ਮਾਤਰਮ ਇੱਕ ਚੱਟਾਨ ਵਾਂਗ ਖੜ੍ਹਾ ਰਿਹਾ ਅਤੇ ਏਕਤਾ ਲਈ ਪ੍ਰੇਰਿਤ ਕੀਤਾ। ਬ੍ਰਿਟਿਸ਼ ਵੰਦੇ ਮਾਤਰਮ ’ਤੇ ਪਾਬੰਦੀ ਲਗਾਉਣ ਲਈ ਮਜ਼ਬੂਰ ਹੋ ਗਏ; ਉਹ ਕਵਿਤਾ ਦੀ ਛਪਾਈ ਅਤੇ ਪ੍ਰਚਾਰ ਨੂੰ ਰੋਕਣ ਲਈ ਕਾਨੂੰਨ ਲੈ ਕੇ ਆਏ।
