ਸੱਟੇਬਾਜ਼ੀ ਗਰੋਹ ਦੇ 11 ਮੈਂਬਰ ਗ੍ਰਿਫ਼ਤਾਰ
ਪੱਤਰ ਪ੍ਰੇਰਕ ਨਵੀਂ ਦਿੱਲੀ, 9 ਮਾਰਚ ਪੁਲੀਸ ਨੇ ਗੋਵਿੰਦਪੁਰੀ ਵਿੱਚ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਦੇ ਕਿੰਗਪਿਨ ਸਣੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਰੋਹ ਦੇ ਮੁਖੀ ਦੀ ਪਛਾਣ ਅਸ਼ੋਕ ਕੁਮਾਰ ਉਰਫ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
Advertisement
ਪੁਲੀਸ ਨੇ ਗੋਵਿੰਦਪੁਰੀ ਵਿੱਚ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਦੇ ਕਿੰਗਪਿਨ ਸਣੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਰੋਹ ਦੇ ਮੁਖੀ ਦੀ ਪਛਾਣ ਅਸ਼ੋਕ ਕੁਮਾਰ ਉਰਫ ਕਾਲੇ (55) ਵਜੋਂ ਹੋਈ ਹੈ। ਕਾਲੇ ਨੇ ਆਪਣੇ ਪੁੱਤਰ ਸੰਜੂ ਅਤੇ ਭਤੀਜੇ ਰੋਹਿਤ ਗੁਲਾਟੀ ਦੀ ਮਦਦ ਨਾਲ ਗੋਵਿੰਦਪੁਰੀ ਵਿੱਚ ਦੋ ਥਾਵਾਂ ਤੋਂ ਇਹ ਰੈਕੇਟ ਚਲਾਇਆ।ਪੁਲੀਸ ਨੇ 4 ਮਾਰਚ ਨੂੰ ਗੋਵਿੰਦਪੁਰੀ ਦੇ ਦੋ ਟਿਕਾਣਿਆਂ ’ਤੇ ਸੂਚਨਾ ਦੇ ਆਧਾਰ ’ਤੇ ਛਾਪੇ ਮਾਰੇ। ਮਲਜ਼ਮ ਟਿਕਾਣਿਆਂ ‘ਤੇ ਸੱਟਾ ਲਗਾਉਂਦੇ ਫੜੇ ਗਏ। ਇਨ੍ਹਾਂ ਕੋਲੋਂ 83 ਹਜ਼ਾਰ ਦੇ ਕਰੀਬ ਨਕਦੀ ਅਤੇ ਹੋਰ ਸਾਮਾਨ ਬਰਾਮਦ ਹੋੲਆ। ਅਧਿਕਾਰੀ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਕਾਲੇ ਨੇ ਆਪਣੇ ਡਿਪਾਰਟਮੈਂਟਲ ਸਟੋਰ ਕਾਰੋਬਾਰ ‘ਚ ਵਿੱਤੀ ਨੁਕਸਾਨ ਝੱਲਣ ਤੋਂ ਬਾਅਦ ਸੱਟੇਬਾਜ਼ੀ ਰੈਕੇਟ ਚਲਾਉਣ ਦੀ ਗੱਲ ਸਵੀਕਾਰ ਕੀਤੀ।
Advertisement