ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਵਿੱਚ ਦੋ ਸਾਲਾਂ ’ਚ 10 ਲੱਖ ਲਾਵਾਰਸ ਕੁੱਤਿਆਂ ਨੂੰ microchip ਲਾਈਆਂ ਜਾਣਗੀਆਂ

Around 1 million stray dogs to be microchipped over next 2 years: Delhi Minister Kapil Mishra; ਪਸ਼ੂ ਭਲਾਈ ਬੋਰਡ ਦੀ ਮੀਟਿੰਗ ’ਚ ਅਹਿਮ ਫ਼ੈਸਲੇ ਕੀਤੇ; ਕੌਮੀ ਰੈਬੀਜ਼ ਰੋਕੂ ਪ੍ਰੋਗਰਾਮ ’ਤੇ ਚਰਚਾ ਹੋਈ: ਕਪਿਲ ਮਿਸ਼ਰਾ
ਸੰਕੇਤਕ ਤਸਵੀਰ।
Advertisement

ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਐਲਾਨ ਕੀਤਾ ਕਿ ਅਗਲੇ ਦੋ ਸਾਲਾਂ ਵਿੱਚ ਸ਼ਹਿਰ ਵਿੱਚ ਲਗਗਗ 10 ਲੱਖ ਲਾਵਾਰਸ ਕੁੱਤਿਆਂ ਨੂੰ ਮਾਈਕ੍ਰੋਚਿਪਸ ਲਾਈਆਂ ਜਾਣਗੀਆਂ।

ਦਿੱਲੀ ਸਕੱਤਰੇਤ ਵਿੱਚ ਪਸ਼ੂ ਭਲਾਈ ਬੋਰਡ ਦੀ ਮੀਟਿੰਗ ਹੋਈ, ਜਿੱਥੇ ਕਈ ਅਹਿਮ ਫ਼ੈਸਲੇ ਲਏ ਗਏ।  ਵਿਕਾਸ ਮੰਤਰੀ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਦਿੱਲੀ ਵਿੱਚ ਲਗਪਗ 10 ਲੱਖ ਲਾਵਾਰਸ ਕੁੱਤਿਆਂ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ United Nations Development Programme (UNDP) ਦੇ ਸਹਿਯੋਗ ਨਾਲ ਮਾਈਕ੍ਰੋਚਿੱਪ ਲਾਈ ਜਾਵੇਗੀ।

Advertisement

ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੀਟਿੰਗ ਦਾ ਉਦੇਸ਼ ਜਾਨਵਰਾਂ ਦੀ ਭਲਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਅਤੇ ਦਿੱਲੀ ਲਈ ਇੱਕ ਠੋਸ ਕਾਰਜ ਯੋਜਨਾ ਤਿਆਰ ਕਰਨਾ ਸੀ।

ਰਾਸ਼ਟਰੀ ਰੈਬੀਜ਼ ਕੰਟਰੋਲ ਪ੍ਰੋਗਰਾਮ (National Rabies Control Programme.) ਉੱਤੇ ਵੀ ਚਰਚਾ ਹੋਈ।

ਬਿਆਨ ਵਿੱਚ ਕਿਹਾ ਗਿਆ ਕਿ ਵਿਸ਼ਵ ਰੈਬੀਜ਼ ਦਿਵਸ ਨੇੜੇ ਆਉਣ ਦੇ ਮੱਦੇਨਰਜ਼ਰ ਇਹ ਫੈਸਲਾ ਕੀਤਾ ਗਿਆ ਕਿ ਦਿੱਲੀ ਵਿੱਚ ਰੈਬੀਜ਼ ਕੰਟਰੋਲ ਲਈ ਵਿਆਪਕ ਉਪਾਅ ਕੀਤੇ ਜਾਣਗੇ। ਇਸ ਵਿੱਚ ਕੁੱਤਿਆਂ ਵੱਲੋਂ ਕੱਟਣ ਦੀਆਂ ਘਟਨਾਵਾਂ ਨੂੰ ਰੋਕਣਾ ਅਤੇ ਟੀਕਾਕਰਨ ਪ੍ਰਕਿਰਿਆ ਦਾ digitisation ਸ਼ਾਮਲ ਹੈ।

ਮਿਸ਼ਰਾ ਨੇ ਨਿਰਦੇਸ਼ ਦਿੱਤਾ ਕਿ ਸਟੀਕ ਅੰਕੜੇ ਅਤੇ ਮਜ਼ਬੂਤ ​​ਭਵਿੱਖੀ ਯੋਜਨਾਬੰਦੀ ਯਕੀਨੀ ਬਣਾਉਣ ਲਈ ਕੁੱਤਿਆਂ ਦੀ ਗਿਣਤੀ ਅਤੇ ਨਿਗਰਾਨੀ ਪ੍ਰਣਾਲੀ ਜਲਦੀ ਤੋਂ ਜਲਦੀ ਲਾਗੂ ਕੀਤੀ ਜਾਵੇ।

ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਦਿੱਲੀ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਦੀ ਰਜਿਸਟਰੇਸ਼ਨ ਲਾਜ਼ਮੀ ਬਣਾਈ ਜਾਵੇਗੀ, ਜਿਸ ਲਈ ਵਿਸ਼ੇਸ਼ ਨਿਗਰਾਨੀ ਕਮੇਟੀ ਕਾਇਮ ਕੀਤੀ ਜਾਵੇਗੀ।

ਮਿਸ਼ਰਾ ਨੇ ਕਿਹਾ ਕਿ ਸਾਰੇ ਸਬੰਧਤ ਨਿਯਮ ਜਲਦੀ ਹੀ ਲਾਗੂ ਕੀਤੇ ਜਾਣਗੇ ਅਤੇ ਸਥਾਨਕ ਪੱਧਰ ’ਤੇ ਨਿਗਰਾਨੀ ਤੇ ਕਾਰਵਾਈ ਯਕੀਨੀ ਬਣਾਉਣ ਲਈ ਹਰੇਕ ਖੇਤਰੀ ਕਮੇਟੀ ਨੂੰ ਸਰਗਰਮ ਕੀਤਾ ਜਾਵੇਗਾ।

Advertisement
Show comments