ਦਿੱਲੀ ਹਵਾਈ ਅੱਡੇ ’ਤੇ ਮਸ਼ੀਨ ਦੇ ਸਪੇਅਰ ਪਾਰਟਸ ਵਿੱਚ ਲੁਕਾਇਆ 1.2 ਕਿਲੋ ਸੋਨਾ ਜ਼ਬਤ: ਅਧਿਕਾਰੀ
ਕਸਟਮ ਅਧਿਕਾਰੀਆਂ ਨੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ (IGI) ਹਵਾਈ ਅੱਡੇ ’ਤੇ ਇੱਕ ਮਸ਼ੀਨ ਦੇ ਸਪੇਅਰ ਪਾਰਟਸ ਵਿੱਚ ਲੁਕਾ ਕੇ ਰੱਖਿਆ ਗਿਆ 1.2 ਕਿਲੋ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ, “ਇੱਕ ਯਾਤਰੀ ਨੂੰ 15 ਨਵੰਬਰ ਨੂੰ ਸਿੰਗਾਪੁਰ ਤੋਂ ਪਹੁੰਚਣ ਤੋਂ...
ਕਸਟਮ ਅਧਿਕਾਰੀਆਂ ਨੇ ਇੱਥੇ ਇੰਦਰਾ ਗਾਂਧੀ ਕੌਮਾਂਤਰੀ (IGI) ਹਵਾਈ ਅੱਡੇ ’ਤੇ ਇੱਕ ਮਸ਼ੀਨ ਦੇ ਸਪੇਅਰ ਪਾਰਟਸ ਵਿੱਚ ਲੁਕਾ ਕੇ ਰੱਖਿਆ ਗਿਆ 1.2 ਕਿਲੋ ਸੋਨਾ ਜ਼ਬਤ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ, “ਇੱਕ ਯਾਤਰੀ ਨੂੰ 15 ਨਵੰਬਰ ਨੂੰ ਸਿੰਗਾਪੁਰ ਤੋਂ ਪਹੁੰਚਣ ਤੋਂ ਬਾਅਦ ਰੋਕਿਆ ਗਿਆ ਸੀ। ਪੁੱਛਗਿੱਛ ਦੌਰਾਨ, ਉਸਨੇ ਦੱਸਿਆ ਕਿ ਲਗਭਗ 1.2 ਕਿਲੋ ਸੋਨਾ ਇੱਕ ਖੇਪ (consignment) ਵਿੱਚ ਲੁਕਾਇਆ ਗਿਆ ਸੀ, ਜਿਸਨੂੰ ਉਹ ਲੈਣ ਆਇਆ ਸੀ।
ਯਾਤਰੀ ਨੇ ਦੱਸਿਆ ਕਿ ਉਹ ਇੱਕ ਫਰਮ ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਹੈ ਜੋ ਮਸ਼ੀਨ ਦੇ ਸਪੇਅਰ ਪਾਰਟਸ ਦੇ ਕਾਰੋਬਾਰ ਵਿੱਚ ਲੱਗੇ ਹੋਇਆ ਹੈ। ਉਸਦੀ 10.8 ਕਿਲੋ ਵਜ਼ਨ ਦੀ ਇੱਕ ਖੇਪ IGI ਏਅਰਪੋਰਟ ਦੇ ਨਵੇਂ ਕੋਰੀਅਰ ਟਰਮੀਨਲ ’ਤੇ ਕਲੀਅਰੈਂਸ ਲਈ ਪੈਂਡਿੰਗ ਸੀ, ਜਿਸ ਨੂੰ ਲੈਣ ਲਈ ਉਹ ਇੱਥੇ ਆਇਆ ਸੀ।
ਕਸਟਮਜ਼ ਅਧਿਕਾਰੀਆਂ ਨੇ ਐਕਸ ਤੇ ਇੱਕ ਪੋਸਟ ਵਿੱਚ ਦੱਸਿਆ ਕਿ ਜਦੋਂ ਖੇਪ ਦੀ ਸਕੈਨਿੰਗ ਕੀਤੀ ਗਈ ਤਾਂ ਕੁਝ ਸ਼ੱਕੀ ਤਸਵੀਰਾਂ ਨਜ਼ਰ ਆਈਆਂ। ਹੋਰ ਜਾਂਚ ਕਰਨ ’ਤੇ ਪਤਾ ਲੱਗਾ ਕਿ 1,200 ਗ੍ਰਾਮ ਸੋਨਾ ਮਸ਼ੀਨ ਦੇ ਸਪੇਅਰ ਪਾਰਟਸ ਵਿੱਚ ਲੁਕਾਇਆ ਗਿਆ ਸੀ।
ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

