DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਧਰਮ ਦੀ ਚੰਗੀ ਸਮਝ ਰੱਖਦਾ ਹੈ ਸਵੀਡਨ

ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਿਸੇ ਵੇਲੇ ਕਾਫੀ ਰਹੀ ਹੈ। 2013 ਵਿੱਚ ਇਥੇ 24000 ਦੇ ਕਰੀਬ ਪੰਜਾਬੀਆਂ ਦੇ ਵੱਸਦੇ ਹੋਣ ਦੀ ਜਾਣਕਾਰੀ ਦਰਜ ਹੈ। 2016 ਦੇ ਅੰਕੜਿਆਂ ਅਨੁਸਾਰ ਇਥੇ ਵੱਸਦੇ ਕੁੱਲ ਪੰਜਾਬੀਆਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਪੰਜਾਬੀ ਸਿੱਖ ਧਰਮ ਨਾਲ ਸਬੰਧਿਤ ਸਨ ਜੋ ਕਿ ਸਟਾਕਹੋਮ ਅਤੇ ਗੁਟਨਬਰਗ ਨਾਮਕ ਸ਼ਹਿਰਾਂ ਵਿੱਚ ਵੱਸਦੇ ਸਨ। ਇਨ੍ਹਾਂ ਸ਼ਹਿਰਾਂ ਵਿੱਚ ਦੋ-ਦੋ ਗੁਰਦੁਆਰੇ ਵੀ ਮੌਜੂਦ ਹਨ। ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪੰਜਾਬੀਆਂ ਨੇ ਆਰਥਿਕ ਕਾਰਨਾਂ ਕਰਕੇ ਅਤੇ ਬਤੌਰ ਸ਼ਰਨਾਰਥੀ, ਇੱਥੇ ਆਉਣਾ ਸ਼ੁਰੂ ਕੀਤਾ ਸੀ।

  • fb
  • twitter
  • whatsapp
  • whatsapp
Advertisement

ਉੱਤਰੀ ਯੂਰਪ ਦਾ ਕੁਦਰਤੀ ਖ਼ੂਬਸੂਰਤੀ ਭਰਿਆ ਦੇਸ਼ ਸਵੀਡਨ ਯੂਰਪ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ। ਇਥੋਂ ਦੀ ਕੁੱਲ ਆਬਾਦੀ 1.06 ਕਰੋੜ ਦੇ ਕਰੀਬ ਤੇ ਕੁੱਲ ਰਕਬਾ 4,50,925 ਵਰਗ ਕਿਲੋਮੀਟਰ ਹੈ। ਖੇਤਰਫ਼ਲ ਵੱਧ ਅਤੇ ਆਬਾਦੀ ਘੱਟ ਹੋਣ ਕਰਕੇ ਇਥੇ ਵੱਸੋਂ ਘਣਤਾ 25.5 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਬਣਦੀ ਹੈ। ਇਸਦੀ ਰਾਜਧਾਨੀ ਸਟਾਕਹੋਮ ਹੈ। ਸਵੀਡਨ ਉਹ ਦੇਸ਼ ਹੈ ਜਿੱਥੋਂ ਦੁਨੀਆ ਦਾ ਸਭ ਤੋਂ ਵੱਡਾ ਇਨਾਮ ‘ਨੋਬੇਲ ਇਨਾਮ’ ਐਲਾਨਿਆ ਅਤੇ ਪ੍ਰਦਾਨ ਕੀਤਾ ਜਾਂਦਾ ਹੈ।

ਸਵੀਡਨ ਨਾਲ ਭਾਰਤ ਦੇ ਸਬੰਧ ਕਾਫੀ ਪੁਰਾਣੇ ਹਨ। ਇਥੇ ਹੈਲਗੋ ਨਾਮਕ ਸਥਾਨ ਤੋਂ ਸੰਨ 1954 ਵਿੱਚ ਕੀਤੀ ਖੁਦਾਈ ਦੌਰਾਨ ਅੱਠਵੀਂ ਸਦੀ ਦੇ ਵਾਈਕਿੰਗ ਸਮੁੰਦਰੀ ਜਹਾਜ਼ ਦੇ ਮਲਬੇ ਵਿੱਚੋਂ ਮਹਾਤਮਾ ਬੁੱਧ ਦੀ ਤਾਂਬੇ ਦੀ ਇੱਕ ਮੂਰਤੀ ਮਿਲੀ ਸੀ ਜੋ ਕਿ ਪੰਜਵੀਂ ਸਦੀ ਦੌਰਾਨ ਭਾਰਤ ਦੇ ਸਵਰਗ ਆਖੇ ਜਾਂਦੇ ਸੂਬੇ ਕਸ਼ਮੀਰ ਵਿਖੇ ਬਣੀ ਹੋਣ ਦੇ ਪ੍ਰਮਾਣ ਮਿਲੇ ਹਨ। ਮਾਰਚ,2015 ਵਿੱਚ ਸਵੀਡਨ ਦੇ ਡਾਕ ਵਿਭਾਗ ਨੇ ਇਸ ਮੂਰਤੀ ਨੂੰ ਦਰਸਾਉਂਦਾ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਸੀ। ਸਵੀਡਨ ਦੇ ਭਾਰਤ ਨਾਲ ਕੇਵਲ ਸੱਭਿਅਚਾਰਕ ਹੀ ਨਹੀਂ ਸਗੋਂ ਆਰਥਿਕ,ਰਾਜਨੀਤਿਕ,ਵਪਾਰਕ ਅਤੇ ਵਿਗਿਆਨਕ ਸਬੰਧ ਵੀ ਬੜੇ ਮਜ਼ਬੂਤ ਹਨ। ਸੰਨ 1913 ਵਿੱਚ ਸਵੀਡਨ ਨੇ ਭਾਰਤ ਦੇ ਮਹਾਨ ਕਵੀ ਰਾਬਿੰਦਰਨਾਥ ਟੈਗੋਰ ਦੀ ਪੁਸਤਕ ‘ਗੀਤਾਂਜਲੀ’ ਲਈ ਨੋਬੇਲ ਇਨਾਮ ਦਾ ਐਲਾਨ ਕੀਤਾ ਸੀ ਤੇ ਸੰਨ 1926 ਵਿੱਚ ਵੀ ਟੈਗੋਰ ਨੇ ਸਵੀਡਨ ਦੀ ਯਾਤਰਾ ਕੀਤੀ ਸੀ। ਸਵੀਡਨ ਨੇ ਸੰਨ 2009 ਅਤੇ 2019 ਵਿੱਚ ਭਾਰਤ ਨਾਲ ਰੱਖਿਆ ਖੇਤਰ ਵਿੱਚ ਕਈ ਸਮਝੌਤੇ ਕੀਤੇ ਹਨ ਤੇ ਭਾਰਤ ਦੇ ‘ਚੰਦਰਯਾਨ-1’ ਅਤੇ ‘ਵੀਨਸ ਮਿਸ਼ਨ’ ਲਈ ਸਹਾਇਤਾ ਵੀ ਕੀਤੀ ਹੈ। ਸਵੀਡਨ ਦੀ ਇਕ ਸੰਸਥਾ ‘ਸਾਬ’ ਨੇ ਹਰਿਆਣਾ ਵਿੱਚ ਹਥਿਆਰ ਬਣਾਉਣ ਦੇ ਕਾਰਖ਼ਾਨੇ ਦੀ ਵੀ ਸਥਾਪਨਾ ਕਰ ਦਿੱਤੀ ਹੈ।

Advertisement

ਸਾਲ 2001 ਤੋਂ 2010 ਤੱਕ 7870 ਭਾਰਤੀ ਵਿਦਿਆਰਥੀ ਉੱਚ-ਵਿੱਦਿਆ ਪ੍ਰਾਪਤੀ ਲਈ ਸਵੀਡਨ ਪੁੱਜੇ ਸਨ। 2016 ਵਿੱਚ ਇਥੇ ਭਾਰਤੀਆਂ ਦੀ ਸੰਖਿਆ 25,719 ਸੀ ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕ ਪੰਜਾਬੀ,ਬੰਗਾਲੀ ਅਤੇ ਦੱਖਣ ਭਾਰਤੀ ਮੂਲ ਦੇ ਸਨ। ਸਵੀਡਨ ਦੇ ‘ਇੰਸਟੀਚਿਊਟ ਆਫ਼ ਲੇਬਰ ਇਕਨਾਮਿਕਸ’ ਵੱਲੋਂ ਸਾਲ 2014 ਵਿੱਚ ਜਾਰੀ ਅੰਕੜਿਆਂ ਅਨੁਸਾਰ ਉੱਥੇ ਵੱਸਦੇ ਭਾਰਤੀਆਂ ਵਿੱਚ ਬੇਰੁਜ਼ਗਾਰੀ ਦਰ ਕੇਵਲ 6 ਫ਼ੀਸਦੀ ਸੀ ਤੇ ਸਵੀਡਨ ਵਿਖੇ ਕੰਮ ਕਰਦੇ ਮਜ਼ਦੂਰਾਂ ਦੀ ਕੁੱਲ ਗਿਣਤੀ ਦਾ 54 ਫ਼ੀਸਦੀ ਹਿੱਸਾ ਭਾਰਤੀਆਂ ਦਾ ਹੀ ਸੀ। 2023 ਵਿੱਚ ਇਥੇ ਵੱਸਦੇ ਭਾਰਤੀਆਂ ਦੀ ਕੁੱਲ ਗਿਣਤੀ 58,094 ਸੀ। ਜਨਵਰੀ 2024 ਤੋਂ ਜੂਨ 2024 ਤੱਕ 2461 ਭਾਰਤੀ ਨਾਗਰਿਕ ਸਵੀਡਨ ਆਏ ਸਨ ਅਤੇ 2837 ਭਾਰਤੀਆਂ ਨੇ ਸਵੀਡਨ ਛੱਡ ਕੇ ਭਾਰਤ ਵੱਲ ਨੂੰ ਮੁਹਾਰਾਂ ਮੋੜ ਲਈਆਂ ਸਨ। ਇਸ ਤੋਂ ਇਹ ਜ਼ਾਹਿਰ ਹੋ ਗਿਆ ਸੀ ਭਾਰਤੀਆਂ ਦੇ ਸਵੀਡਨ ਵਿਖੇ ਜਾ ਕੇ ਵੱਸਣ ਦੇ ਰੁਝਾਨ ਵਿੱਚ ਭਾਰੀ ਕਮੀ ਆਈ ਹੈ।

ਭਾਰਤੀ ਪੰਜਾਬ ਤੋਂ ਸਵੀਡਨ ਵੱਲ ਨੂੰ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ ਵੀ ਕਿਸੇ ਵੇਲੇ ਕਾਫੀ ਰਹੀ ਹੈ। 2013 ਵਿੱਚ ਇਥੇ 24000 ਦੇ ਕਰੀਬ ਪੰਜਾਬੀਆਂ ਦੇ ਵੱਸਦੇ ਹੋਣ ਦੀ ਜਾਣਕਾਰੀ ਦਰਜ ਹੈ। 2016 ਦੇ ਅੰਕੜਿਆਂ ਅਨੁਸਾਰ ਇਥੇ ਵੱਸਦੇ ਕੁੱਲ ਪੰਜਾਬੀਆਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਪੰਜਾਬੀ ਸਿੱਖ ਧਰਮ ਨਾਲ ਸਬੰਧਿਤ ਸਨ ਜੋ ਕਿ ਸਟਾਕਹੋਮ ਅਤੇ ਗੁਟਨਬਰਗ ਨਾਮਕ ਸ਼ਹਿਰਾਂ ਵਿੱਚ ਵੱਸਦੇ ਸਨ। ਇਨ੍ਹਾਂ ਸ਼ਹਿਰਾਂ ਵਿੱਚ ਦੋ-ਦੋ ਗੁਰਦੁਆਰੇ ਵੀ ਮੌਜੂਦ ਹਨ। ਸਟਾਕਹੋਮ ਵਿਖੇ ਸਥਿਤ ਗੁਰਦੁਆਰਿਆਂ ਵਿੱਚ ‘ਗੁਰਦੁਆਰਾ ਬੀਬੀ ਨਾਨਕੀ ਜੀ’ ਅਤੇ ‘ਗੁਰਦੁਆਰਾ ਸੰਗਤ ਸਾਹਿਬ’ ਸ਼ਾਮਿਲ ਹਨ ਜਦੋਂ ਕਿ ਗੁਟਨਬਰਗ ਵਿਖੇ ਸਥਿਤ ਗੁਰਦੁਆਰਿਆਂ ਦੇ ਨਾਂ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ‘ ਅਤੇ ‘ਸਿੱਖ ਕਲਚਰਲ ਐਸੋਸੀਏਸ਼ਨ’ ਹਨ। 2009 ਵਿੱਚ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਸਵੀਡਨ ਦੇ ਪ੍ਰਧਾਨ ਮੰਤਰੀ ਫ਼ਰੈਡਰਿਕ ਰੇਨਫ਼ੀਲਡ ਨਾਲ ਮੁਲਾਕਾਤ ਕੀਤੀ ਸੀ। ਸਵੀਡਨ ਦੀ ਲਿਨੀਅਸ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫ਼ੈਸਰ ਆਫ਼ ਰਿਲੀਜੀਅਸ ਸਟੱਡੀਜ਼ ਡਾ.ਕ੍ਰਿਸਟੀਨਾ ਮਿਰਵੋਲਡ ਆਪਣੀ ਪੁਸਤਕ ‘ਸਿੱਖਜ਼ ਇਨ ਸਵੀਡਨ’ ਵਿੱਚ ਲਿਖ਼ਦੀ ਹੈ ਕਿ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਪੰਜਾਬੀਆਂ ਨੇ ਆਰਥਿਕ ਕਾਰਨਾਂ ਕਰਕੇ ਅਤੇ ਬਤੌਰ ਸ਼ਰਨਾਰਥੀ, ਸਵੀਡਨ ਵਿਖੇ ਆਉਣਾ ਸ਼ੁਰੂ ਕਰ ਦਿੱਤਾ ਸੀ। ਉਧਰ ਨੀਲ ਸ਼ਿਪਲੇ ਨਾਮਕ ਬਰਤਾਨਵੀ ਨਾਗਰਿਕ ਨੇ 2019 ਦੇ ਆਪਣੇ ਇਕ ਸਵੀਡਨ ਯਾਤਰਾ ਬਿਰਤਾਂਤ ਵਿੱਚ ਪੰਜਾਬੀਆਂ ਦੇ ਪਿਛੋਕੜ ਅਤੇ ਪੰਜਾਬੀਆਂ ਦੀ ਦਿੱਖ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ ਤੇ ਨਾਲ ਹੀ ਸਵੀਡਨ ਦੇ ‘ਮਾਲਮੋ’ ਵਿਖੇ ਵੀ ਇੱਕ ਗੁਰਦੁਆਰਾ ਹੋਣ ਦਾ ਜ਼ਿਕਰ ਕੀਤਾ ਹੈ। ਉਸਨੇ ਲਿਖਿਆ ਹੈ,‘‘ਸਵੀਡਨ ਵਿਖੇ ਸਿੱਖ ਚਾਰ ਕੁ ਹਜ਼ਾਰ ਦੀ ਗਿਣਤੀ ਨਾਲ ਘੱਟ ਗਿਣਤੀ ਹਨ ਜਦੋਂਕਿ ਭਾਰਤੀ ਪੰਜਾਬ ਸਣੇ ਸੰਸਾਰ ਵਿੱਚ ਵੱਸਦੇ ਕੁੱਲ ਸਿੱਖਾਂ ਦੀ ਗਿਣਤੀ ਤਿੰਨ ਕਰੋੜ ਦੇ ਕਰੀਬ ਹੈ। ਸਿੱਖ ਧਰਮ ਦੀ ਨੀਂਹ ਸੋਲ੍ਹਵੀਂ ਸਦੀ ਵਿੱਚ ਗੁਰੂ ਨਾਨਕ ਨੇ ਰੱਖੀ ਸੀ ਤੇ ਇਹ ਧਰਮ ਗੁਰੂ ਨਾਨਕ ਅਤੇ ਉਨ੍ਹਾਂ ਤੋਂ ਬਾਅਦ ਦੇ ਨੌਂ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਮੰਨਦਾ ਹੈ। ਸਿੱਖਾਂ ਦੇ ਧਾਰਮਿਕ ਗ੍ਰੰਥ ਨੂੰ ‘ਗੁਰੂ ਗ੍ਰੰਥ ਸਾਹਿਬ’ ਆਖਿਆ ਜਾਂਦਾ ਹੈ ਤੇ ਦਿਲਚਸਪ ਗੱਲ ਇਹ ਹੈ ਕਿ ਉਹ ਆਪਣੇ ਗ੍ਰੰਥ ਨੂੰ ਹੀ ਗੁਰੂ ਮੰਨਦੇ ਹਨ ਤੇ ਉਸ ਦਾ ਸਤਿਕਾਰ ਕਰਦੇ ਹਨ। ਇਹ ਲੋਕ ਕੇਵਲ ਕਰਮਕਾਂਡ ਜਾਂ ਪੂਜਾ ਪਾਠ ਕਰਨ ਦੀ ਥਾਂ ਚੰਗੇ ਕਰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇਮਾਨਦਾਰੀ,ਬਰਾਬਰੀ ਅਤੇ ਦਇਆ ਕਰਨਾ ਇਨ੍ਹਾਂ ਦੇ ਮੁੱਖ ਗੁਣ ਹਨ।’’

ਨੀਲ ਸ਼ਿਪਲੇ ਨੇ ਪੰਜਾਬੀਆਂ ਬਾਰੇ ਲਿਖਿਆ ਹੈ,‘‘ਇਥੇ ਆਉਣ ਵਾਲੇ ਕੁਝ ਸਿੱਖ ਰੁਜ਼ਗਾਰ ਹਾਸਿਲ ਕਰਨ ਆਏ ਸਨ ਤੇ ਕੁਝ ਬਤੌਰ ਸ਼ਰਨਾਰਥੀ। ਸਿੱਖ ਵਸੋਂ ਨੇ ਬੜੀ ਹੀ ਕਾਮਯਾਬੀ ਨਾਲ ਸਵੀਡਨ ਦੇ ਸਮਾਜ ਨਾਲ ਇਕਸੁਰਤਾ ਕਾਇਮ ਕਰ ਲਈ ਸੀ ਜਿਵੇਂ ਕਿ ਜ਼ਿਆਦਾਤਰ ਸਿੱਖ ਤਾਂ ਚੰਗੀਆਂ ਨੌਕਰੀਆਂ ਹਾਸਿਲ ਕਰਨ ਵਿੱਚ ਸਫ਼ਲ ਰਹੇ ਸਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ’ਤੇ ਕਾਫੀ ਪੈਸਾ ਖ਼ਰਚ ਕਰ ਕੇ ਉਨ੍ਹਾ ਨੂੰ ਉੱਚ-ਸਿੱਖਿਆ ਵੀ ਦਿਵਾਈ ਸੀ।’’

ਕ੍ਰਿਸਟੀਨਾ ਮਿਰਵੋਲਡ ਲਿਖ਼ਦੀ ਹੈ,‘‘ਇਥੇ ਸਿੱਖਾਂ ਦੀ ਸਹੀ ਗਿਣਤੀ ਉਪਲਬਧ ਨਹੀਂ ਹੈ। ਮੈਨੂੰ ਸਿੱਖ ਸੰਗਠਨਾਂ ਨੇ ਦੱਸਿਆ ਹੈ ਕਿ ਸਟਾਕਹੋਮ ਵਿਖੇ ਇਕ ਹਜ਼ਾਰ ਸਿੱਖ ਵੱਸਦੇ ਹਨ। ਗੁਟਨਬਰਗ ਅਤੇ ਨਜ਼ਦੀਕੀ ਨਗਰਾਂ ਵਿੱਚ 75 ਦੇ ਕਰੀਬ ਸਿੱਖ ਪਰਿਵਾਰਾਂ ਦੇ ਵੱਸਦੇ ਹਨ ਤੇ ਮੈਲਮੋ ਸ਼ਹਿਰ ਵਿਖੇ ਵੀ 35 ਤੋਂ 40 ਸਿੱਖ ਪਰਿਵਾਰਾਂ ਦੀ ਰਿਹਾਇਸ਼ ਹੈ। ਸਵੀਡਨ ਦੇ ਘੱਟ ਵੱਸੋਂ ਵਾਲੇ ਖੇਤਰਾਂ ਵਿੱਚ ਵੀ ਕੁਝ ਕੁ ਸਿੱਖ ਪਰਿਵਾਰ ਵੱਸਦੇ ਹਨ। ਕੁੱਲ ਮਿਲਾ ਕੇ ਜੇ ਆਖਿਆ ਜਾਵੇ ਤਾਂ ਸੰਕੇਤ ਮਿਲਦਾ ਹੈ ਕਿ ਸਵੀਡਨ ਵਿਖੇ ਦੋ ਹਜ਼ਾਰ ਦੇ ਕਰੀਬ ਸਿੱਖ ਵੱਸਦੇ ਸਨ। 2009 ਦੇ ਅੰਕੜਿਆਂ ਅਨੁਸਾਰ ਇਥੇ 1154 ਸ਼ਖਸ਼ ਅਜਿਹੇ ਸਨ ਜਿਨ੍ਹਾਂ ਦਾ ਉਪਨਾਮ ‘ਸਿੰਘ’ ਸੀ ਅਤੇ 504 ਇਸਤਰੀਆਂ ਅਜਿਹੀਆਂ ਸਨ ਜਿਨ੍ਹਾ ਦੇ ਨਾਂ ਪਿੱਛੇ ‘ਕੌਰ’ ਲੱਗਦਾ ਸੀ। ਸਵੀਡਿਸ਼ ਟੈਲੀਫ਼ੋਨ ਡਾਇਰੈਕਟਰੀ ਵਿੱਚ ਵੀ 705 ਸਿੱਖਾਂ ਦੇ ਨਾਮ ਦਰਜ ਸਨ।’’ ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਵੀਡਨ ਵਿੱਚ 25,719 ਭਾਰਤੀ ਵੱਸਦੇ ਹਨ ਜਿਨ੍ਹਾਂ ਵਿੱਚ ਅੰਦਾਜ਼ਨ ਚਾਰ ਹਜ਼ਾਰ ਦੇ ਕਰੀਬ ਸਿੱਖ ਸ਼ਾਮਿਲ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 26 ਅਗਸਤ,2022 ਨੂੰ ਚੱਲ ਵਸੇ ਵਰੁਣ ਕੁਮਾਰ ਉਰਫ਼ ਵਿੱਕੀ ਚੱਕਰਵਤੀ ਨੂੰ ਸਵੀਡਨ ਦੇ ਸਭ ਤੋਂ ਅਮੀਰ ਭਾਰਤੀ ਹੋਣ ਦਾ ਮਾਣ ਹਾਸਿਲ ਸੀ। ਉਹ 35 ਦੇ ਕਰੀਬ ਚਾਰ ਸਿਤਾਰਾ ਹੋਟਲਾਂ ਅਤੇ 40 ਪੱਬਾਂ ਦੇ ਮਾਲਕ ਸਨ।

ਸੰਪਰਕ: 97816-46008

Advertisement
×