DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਂ ਦੀ ਬੋਲੀ

ਰਾਜਿੰਦਰ ਸਿੰਘ ਰਾਜਨ ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ। ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ। ਜਾਤ ਪੰਜਾਬੀ ਪਾਤ ਪੰਜਾਬੀ, ਸ਼ਬਦਾਂ ਦੀ ਸੌਗਾਤ ਪੰਜਾਬੀ। ਭੁੱਲਿਓ ਨਾ ਕਦੇ ਪੈਂਤੀ ਅੱਖਰੀ, ਸਾਡੀ ਤਾਂ ਔਕਾਤ ਪੰਜਾਬੀ।...
  • fb
  • twitter
  • whatsapp
  • whatsapp
Advertisement

ਰਾਜਿੰਦਰ ਸਿੰਘ ਰਾਜਨ

ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ।

ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ।

Advertisement

ਜਾਤ ਪੰਜਾਬੀ ਪਾਤ ਪੰਜਾਬੀ, ਸ਼ਬਦਾਂ ਦੀ ਸੌਗਾਤ ਪੰਜਾਬੀ।

ਭੁੱਲਿਓ ਨਾ ਕਦੇ ਪੈਂਤੀ ਅੱਖਰੀ, ਸਾਡੀ ਤਾਂ ਔਕਾਤ ਪੰਜਾਬੀ।

ਵਾਂਗ ਬੰਗਾਲੀਆਂ ਪਊ ਬਚਾਉਣੀ, ਬਣਨ ਨਾ ਦੇਣਾ ਗੋਲ਼ੀ ਉਏ।

ਮੈਨੂੰ ਬੜੀ ਪਿਆਰੀ...

ਨਾਥ ਜੋਗੀਆਂ ਸੂਫ਼ੀਆਂ ਭਗਤਾਂ, ਪੜ੍ਹਿਆ ਰਿਸ਼ੀਆਂ ਮੁਨੀਆਂ ਨੇ।

ਮਾਣ ਕਰੋ ਸਭ ਮਾਂ ਬੋਲੀ ’ਤੇ, ਆਖਿਆ ਸੱਚ ਇਹ ਦੁਨੀਆ ਨੇ।

ਸ਼ਬਦ ਸਲੋਕਾਂ ਨਾਲ ਭਰੀ ਹੋਈ, ਹੱਟ ਗੁਰੂਆਂ ਨੇ ਖੋਲ੍ਹੀ ਉਏ।

ਮੈਨੂੰ ਬੜੀ ਪਿਆਰੀ...

ਇਸ ਬੋਲੀ ਨੂੰ ਗੁੜ੍ਹਤੀ ਦਿੱਤੀ, ਸਾਡੇ ਪੰਜ ਦਰਿਆਵਾਂ ਨੇ।

ਗਿੱਧੇ ਭੰਗੜੇ ਢੋਲੇ ਮਾਹੀਏ, ਸੁਣ ਨਸ਼ਿਆਈਆਂ ਛਾਵਾਂ ਨੇ।

ਪੌਦੇ ਪੰਛੀ ਭਰਨ ਹੁੰਗਾਰੇ, ਰਗ ਰਗ ਮਿੱਠਾ ਘੋਲੀ ਉਏ।

ਮੈਨੂੰ ਬੜੀ ਪਿਆਰੀ...

ਸਿੱਖ ਲਓ ਭਾਵੇਂ ਲੱਖ ਜ਼ੁਬਾਨਾਂ, ਕਰਿਓ ਮਾਣ ਪੰਜਾਬੀ ਦਾ।

ਲੋਰੀਆਂ ਦੇ ਵਿੱਚ ਗੁੜ੍ਹਤੀ ਦਿੱਤੀ, ਬਖ਼ਸ਼ੀ ਟੌਹਰ ਨਵਾਬੀ ਦਾ।

ਨਾਨੀ ਦਾਦੀ ਦੋਹਾਂ ਕੋਲੋਂ, ਸੁਣੀ ਸੀ ਬਾਤ ਬਤੋਲੀ ਉਏ।

ਮੈਨੂੰ ਬੜੀ ਪਿਆਰੀ...

‘ਰਾਜਨ’ ਨੂੰ ਨਾ ਚੰਗੇ ਲੱਗਦੇ, ਬੋਲਣ ਤੋਂ ਹਿਚਕਚਾਉਂਦੇ ਜੋ।

ਧਰਮੀ ਮਾਂ ਦਾ ਦੁੱਧ ਚੁੰਘ ਕੇ, ਗ਼ੈਰ ਕੰਮ ਨਾ ਆਉਂਦੇ ਜੋ।

ਸ਼ਾਲਾ ਜੁਗ ਜੁਗ ਕਰੇ ਤਰੱਕੀ, ਖਾ ਲਵਾਂਗੇ ਹਿੱਕ ਗੋਲੀ ਉਏ।

ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ।

ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ।

ਸੰਪਰਕ: 98761-84954

ਬਾਜ਼

ਰੰਜੀਵਨ ਸਿੰਘ

ਬਾਜ਼ ਅੱਖ ਹੈ ਮੇਰੀ

ਇਸ ਧਰਤੀ ਉੱਤੇ

ਇੱਕ ਪੰਜੇ ਵਿੱਚ ਮੇਰੇ

ਬਾਰੂਦ ਦੇ ਗੋਲੇ

ਦੂਜੇ ਪੰਜੇ ਵਿੱਚ ਮੇਰੇ

ਮਾਨਵੀ ਰਾਹਤਾਂ

ਲੁੱਟਦਾ ਹਾਂ

ਲੋਕਾਈ ਨੂੰ

ਕਦੇ ਗੋਲੇ ਨਾਲ

ਕਦੇ ਰਾਹਤ ਨਾਲ

ਕਦ ਦਾਗਣੇ ਗੋਲੇ

ਕਦ ਪਹੁੰਚਾਉਣੀ ਰਾਹਤ

ਵਹਾਕੇ ਦਰਿਆ ਲਹੂ ਦਾ

ਮੈਂ ਹੀ ਕਰਦਾ ਹਾਂ ਤੈਅ

ਲੋਥਾਂ ਭਾਵੇਂ ਅੰਬਰੀਂ ਲੱਗਣ

ਭਾਵੇਂ ਲਹਿਰਾਏ ਚਿੱਟਾ ਝੰਡਾ

ਦੋਵਾਂ ਵਿੱਚ ਹੀ ਮੇਰੀ ਪੂੰਜੀ

ਖਿੜ-ਖਿੜ ਹੱਸਾਂ

ਜ਼ਾਲਮ ਹਾਸਾ

ਕਹਾਵਾਂ ਨਾਲੇ ਮੈਂ ਚੌਧਰੀ

ਮਾਨਵਤਾ ਦਾ ‘ਰਖਵਾਲਾ’

ਬਾਜ਼ ਅੱਖ ਹੈ ਮੇਰੀ

ਇਸ ਧਰਤੀ ਉੱਤੇ

ਇੱਕ ਪੰਜੇ ਵਿਚ ਮੇਰੇ

ਬਾਰੂਦ ਦੇ ਗੋਲੇ

ਦੂਜੇ ਪੰਜੇ ਵਿੱਚ ਮੇਰੇ

ਮਾਨਵੀ ਰਾਹਤਾਂ

ਸੰਪਰਕ: 98150-68816

Advertisement
×