DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਗ ਦੇ ਮੁਹਾਣੇ ’ਤੇ ਬੈਠਾ ਅਮਰੀਕਾ

ਦੁਨੀਆ ਭਰ ਦੇ ਭੂਗੋਲਿਕ ਮਾਹਿਰ ਮੰਨਦੇ ਹਨ ਕਿ ਅਮਰੀਕਾ ਦਾ ਸਮੁੱਚਾ ਐਟਲਾਂਟਿਕ ਤੱਟ ਲਾਵੇ ਦੇੇ ਅੰਨ੍ਹੇ ਖੂੁਹਾਂ ’ਤੇ ਬੈਠਾ ਹੋਇਆ ਹੈ ਜੋ ਕਿਸੇ ਵੀ ਵੇਲੇ ਫਟ ਸਕਦੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਨਿੱਕੇ ਮੋਟੇ ਭੂਚਾਲਾਂ ਨਾਲ ਅਕਸਰ ਹਿੱਲਦਾ ਰਹਿੰਦਾ...
  • fb
  • twitter
  • whatsapp
  • whatsapp
featured-img featured-img
ਸੰਕੇਤਕ ਫੋਟੋ
Advertisement

ਦੁਨੀਆ ਭਰ ਦੇ ਭੂਗੋਲਿਕ ਮਾਹਿਰ ਮੰਨਦੇ ਹਨ ਕਿ ਅਮਰੀਕਾ ਦਾ ਸਮੁੱਚਾ ਐਟਲਾਂਟਿਕ ਤੱਟ ਲਾਵੇ ਦੇੇ ਅੰਨ੍ਹੇ ਖੂੁਹਾਂ ’ਤੇ ਬੈਠਾ ਹੋਇਆ ਹੈ ਜੋ ਕਿਸੇ ਵੀ ਵੇਲੇ ਫਟ ਸਕਦੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਨਿੱਕੇ ਮੋਟੇ ਭੂਚਾਲਾਂ ਨਾਲ ਅਕਸਰ ਹਿੱਲਦਾ ਰਹਿੰਦਾ ਹੈ। ਇਉਂ ਹੀ ਕਈ ਵਾਰ ਪ੍ਰਸ਼ਾਂਤ ਮਹਾਂਸਾਗਰ ਦੇ ਨੇੜਿਉਂ ਉੱਠਣ ਵਾਲੇ ਵਾਵਰੋਲੇ ਸੜਕ ’ਤੇ ਚਲਦੇ ਵਾਹਨਾਂ ਨੂੰ ਆਪਣੀ ਘੁਮੇਰ ’ਚ ਫਸਾ ਕੇ ਅੱਧ-ਆਸਮਾਨੇ ਚਾੜ੍ਹ ਦਿੰਦੇ ਹਨ। ਕੁਦਰਤ ਦੇ ਅਜਿਹੇ ਵਚਿੱਤਰ ਵਰਤਾਰਿਆਂ ਬਾਰੇ ਹੌਲੀਵੁੱਡ ਨੇ ‘ਟਵਿਸਟਰ’ ਜਿਹੀ ਬਾਕਮਾਲ ਫਿਲਮ ਬਣਾਈ ਸੀ। ਅਮਰੀਕੀ ਸਰਕਾਰ ਨੇ ਇਸੇ ਕਾਰਨ ਹਰੇਕ ਸਾਲ ਮਈ-ਅਕਤੂਬਰ ਨੂੰ ਅੱਗ ਲੱਗਣ ਦੇ ਅੰਦੇਸ਼ੇ ਦਾ ਵੇਲਾ ਮਿਥਿਆ ਹੋਇਆ ਹੈ। ਇਸ ਦੌਰਾਨ ਸਾਰੇ ਦੇਸ਼ ਵਿੱਚ ਫਾਇਰ ਫਾਈਟਿੰਗ ਦੀਆਂ ਜੰਗੀ ਪੱਧਰ ਦੀਆਂ ਮਸ਼ਕਾਂ ਕੀਤੀਆਂ ਜਾਂਦੀਆਂ ਹਨ। ਕਈ ਵਾਰ ਸਿਆਸਤ ਤੇ ਸਰਕਾਰੀ ਕਾਰਨਾਂ ਕਰਕੇ ਅੱਗ ਨੂੰ ਕਾਬੂ ਕਰਨ ਲਈ ਕੀਤਾ ਅਜਿਹਾ ਉੱਚਕੋਟੀ ਦਾ ਪ੍ਰਬੰਧ ਵੀ ਫੇਲ੍ਹ ਹੋ ਜਾਂਦਾ ਹੈ।

ਸਿੱਧੂ ਦਮਦਮੀ

Advertisement

ਅਮਰੀਕਾ ਆਪਣੀਆਂ ਹੋਰ ਖਾਸੀਅਤਾਂ ਤੋਂ ਇਲਾਵਾ ਇਸ ਦੇ ਅਚਾਨਕ ਭਬਕ ਪੈਣ ਵਾਲੇ ਭੂਗੋਲਿਕ ਦਾਵਾਨਲਾਂ, ਚੀਕਦੇ ਹੋਏ ਪਰਬਤੀ ਦੱਰਿਆਂ ਲਈ ਵੀ ਜਾਣਿਆ ਜਾਂਦਾ ਹੈ।

ਕਿਸੇ ਵੀ ਯਾਤਰੂ ਨੂੰ ਸਨਵਾਕੁਇਨ ਘਾਟੀ ਵਾਲੇ ਪਾਸਿਓਂ ਲੱਖਾਂ ਮੀਲ ਲੰਮੀ ਪਰਬਤਮਾਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰੋਂ ਇਸ ਦੇ ਦੁਮੇਲ ਨੂੰ ਵੇਖਿਆਂ ਇੰਜ ਜਾਪਦਾ ਹੈ ਜਿਵੇਂ ਕੋਈ ਸਡੌਲ ਸਰੀਰ ਵਾਲੀ ਔਰਤ ਵੱਖ ਮਾਰ ਕੇ ਸੁੱਤੀ ਪਈ ਹੋਵੇ। ਯਾਤਰੂਆਂ ਨੂੰ ਇਸੇ ਪਾਸਿਓਂ ਛੇ-ਛੇ ਲੀਹਾਂ ਵਾਲੀਆਂ ਲੰਮੀਆਂ-ਚੌੜੀਆਂ ਸੜਕਾਂ ਅਮਰੀਕਾ ਦੇ ਸਭ ਤੋਂ ਵੱਡੇ ਮਹਾਨਗਰ ਲਾਸ ਏਂਜਲਸ ਪਹੁੰਚਾ ਦਿੰਦੀਆਂ ਹਨ। ਇਹ ਉਹੀ ਲਾਸ ਏਂਜਲਸ ਹੈ ਜੋ ਕੁਝ ਦਿਨ ਪਹਿਲਾਂ ਸੰਸਾਰ ਦੀ ਸਭ ਤੋਂ ਭਿਆਨਕ ਅੱਗ ਵਿੱਚ ਘਿਰ ਗਿਆ ਸੀ। ਪਹਾੜਾਂ ਦੇ ਸਿਖਰ ’ਤੇ ਮਹਿੰਗੇ ਭਾਅ ਅਟਾਰੀਆਂ ਪਾਉਣ ਦੇ ਅਤਿ ਦੇ ਅਮੀਰ ਸ਼ੌਕੀਨਾਂ ਨੂੰ ਇਸ ਵਾਰ ਲੈਣੇ ਦੇ ਦੇਣੇ ਪੈ ਗਏ ਸਨ।

ਦੁਨੀਆ ਭਰ ਦੇ ਭੂਗੋਲਿਕ ਮਾਹਿਰ ਮੰਨਦੇ ਹਨ ਕਿ ਅਮਰੀਕਾ ਦਾ ਸਮੁੱਚਾ ਐਟਲਾਂਟਿਕ ਤੱਟ ਲਾਵੇ ਦੇੇ ਅੰਨ੍ਹੇ ਖੂੁਹਾਂ ’ਤੇ ਬੈਠਾ ਹੋਇਆ ਹੈ ਜੋ ਕਿਸੇ ਵੀ ਵੇਲੇ ਫਟ ਸਕਦੇ ਹਨ। ਇਹੀ ਕਾਰਨ ਹੈ ਕਿ ਅਮਰੀਕਾ ਨਿੱਕੇ ਮੋਟੇ ਭੂਚਾਲਾਂ ਨਾਲ ਅਕਸਰ ਹਿੱਲਦਾ ਰਹਿੰਦਾ ਹੈ। ਇਉਂ ਹੀ ਕਈ ਵਾਰ ਪ੍ਰਸ਼ਾਂਤ ਮਹਾਂਸਾਗਰ ਦੇ ਨੇੜਿਉਂ ਉੱਠਣ ਵਾਲੇ ਵਾਵਰੋਲੇ ਸੜਕ ’ਤੇ ਚਲਦੇ ਵਾਹਨਾਂ ਨੂੰ ਆਪਣੀ ਘੁਮੇਰ ’ਚ ਫਸਾ ਕੇ ਅੱਧ-ਆਸਮਾਨੇ ਚਾੜ੍ਹ ਦਿੰਦੇ ਹਨ। ਕੁਦਰਤ ਦੇ ਅਜਿਹੇ ਵਚਿੱਤਰ ਵਰਤਾਰਿਆਂ ਬਾਰੇ ਹੌਲੀਵੁੱਡ ਨੇ ‘ਟਵਿਸਟਰ’ ਜਿਹੀ ਬਾਕਮਾਲ ਫਿਲਮ ਬਣਾਈ ਸੀ।

ਅਮਰੀਕੀ ਸਰਕਾਰ ਨੇ ਇਸੇ ਕਾਰਨ ਹਰੇਕ ਸਾਲ ਮਈ-ਅਕਤੂਬਰ ਨੂੰ ਅੱਗ ਲੱਗਣ ਦੇ ਅੰਦੇਸ਼ੇ ਦਾ ਵੇਲਾ ਮਿਥਿਆ ਹੋਇਆ ਹੈ। ਇਸ ਦੌਰਾਨ ਸਾਰੇ ਦੇਸ਼ ਵਿੱਚ ਫਾਇਰ ਫਾਈਟਿੰਗ ਦੀਆਂ ਜੰਗੀ ਪੱਧਰ ਦੀਆਂ ਮਸ਼ਕਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਮਸ਼ਕਾਂ ਵਿੱਚ ਹਜ਼ਾਰਾਂ ਹਵਾਈ ਜਹਾਜ਼, ਹੈਲੀਕਾਪਟਰ, ਹਜ਼ਾਰਾਂ ਟਨ ਅੱਗ ਬੁਝਾਊ ਗੈਸ ਆਦਿ ਵੀ ਵਰਤੀ ਜਾਂਦੀ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਸਿਆਸਤ ਤੇ ਸਰਕਾਰੀ ਕਾਰਨਾਂ ਕਰਕੇ ਅੱਗ ਨੂੰ ਕਾਬੂ ਕਰਨ ਲਈ ਕੀਤਾ ਅਜਿਹਾ ਉੱਚਕੋਟੀ ਦਾ ਪ੍ਰਬੰਧ ਵੀ ਫੇਲ੍ਹ ਹੋ ਜਾਂਦਾ ਹੈ ਜਿਵੇਂ ਕਿ ਇਸ ਵਾਰ ਹੋਇਆ ਹੈ, ਜਦੋਂ ਚੁਫ਼ੇਰਿਓਂ ਅੱਗ ਦੇ ਤੇਜ਼ੀ ਨਾਲ ਫੈਲਣ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਨਾਲ ਹੀ ਛਿੜਕਾਅ ਕਰਨ ਲਈ ਲੋੜੀਂਦਾ ਪਾਣੀ ਥੁੜ ਜਾਣ ਦੇ ਸਮਾਚਾਰ ਵੀ ਆਉਣ ਲੱਗੇ। ਦੇਸ਼ ਦੀਆਂ ਦੋਵੇਂ ਸਿਆਸੀ ਪਾਰਟੀਆਂ ਇੱਕ ਦੂਜੇ ਨਾਲ ਮਿਹਣੋ-ਮਿਹਣੀ ਹੋਣ ਲੱਗੀਆਂ। ਰਾਸ਼ਟਰਪਤੀ ਡੋਨਲਡ ਟਰੰਪ, ਜਿਸ ਨੇ ਉਦੋਂ ਹਾਲੇ ਅਹੁਦੇ ਦੀ ਸਹੁੰ ਚੁੱਕਣੀ ਸੀ, ਆਪਣੇ ਵਿਰੋਧੀ ਦਲ ਡੈਮੋਕਰੈਟਿਕ ਨੂੰ ਇਸ ਲਈ ਜ਼ਿੰਮੇਵਾਰ ਦੱਸਣ ਲੱਗਿਆ।

ਰੌਚਕ ਤੱਥ ਇਹ ਵੀ ਹੈ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਦੀ ਬਿੜਕ ਮਨੁੱਖਾਂ ਦੇ ਮੁਕਾਬਲੇ ਜੰਗਲੀ ਜੀਆ ਜੰਤ ਨੂੰ ਕਿਤੇ ਪਹਿਲਾਂ ਲੱਗ ਜਾਂਦੀ ਹੈ। ਲਾਸ ਏਂਜਲਸ ਦੇ ਅਗਨੀਕਾਂਡ ਵਿੱਚ ਵੀ ਲਗਪਗ ਇੰਜ ਹੀ ਵਾਪਰਿਆ। ਜੰਗਲੀ ਭਾਬੜਾਂ ਵਿੱਚ ਘਿਰ ਕੇ ਜਿੱਥੇ ਲਗਪਗ ਚਾਰ ਦਰਜਨ ਮਨੁੱਖ ਤੇ ਪਾਲਤੂ ਆਪਣੀ ਜਾਨ ਗੁਆ ਬੈਠੇ, ਉੱਥੇ ਜਨੌਰਾਂ ਤੇ ਪੰਛੀਆਂ ਬਾਰੇ ਅਜਿਹਾ ਟਾਵਾਂ ਟੱਲਾ ਕੇਸ ਹੀ ਸੁਣਨ ਨੂੰ ਮਿਲਿਆ। ਦੋਧੀ ਜਰਸੀ ਗਾਵਾਂ ਦੀਆਂ ਚਰਾਗਾਹਾਂ ਸਮੇਤ ਇਸ ਪਰਬਤਮਾਲਾ ਵਿੱਚ ਅਸੰਖ ਜੀਆ-ਜੰਤ ਰਹਿੰਦੇ ਹਨ ਜਿਨ੍ਹਾਂ ਵਿੱਚ ਬਾਘ ਬਘੇਲਿਆਂ ਤੋਂ ਲੈ ਕੇ ਬਾਜ਼ ਤੱਕ ਸ਼ਾਮਲ ਹਨ।

ਪੱਛਮ ਵੱਲ ਫੈਲੀ ਉਕਤ ਪਰਬਤਮਾਲਾ ਇੱਕ ਵਿਸ਼ਾਲ ਕੰਧ ਜਾਪਦੀ ਹੈ ਜਿਸ ਦੀਆਂ ਚੋਟੀਆਂ ਵਿਚਕਾਰ ਅਨੇਕਾਂ ਦੱਰੇ (ਮਘੋਰੇ) ਬਣੇ ਹੋਏ ਹਨ। ਇਨ੍ਹਾਂ ਵਿੱਚੋਂ ਕਦੇ ਉੱਤਰੋਂ ਤੇ ਕਦੇ ਪੱਛਮੋਂ; ਕਦੇ ਤੇਜ਼ ਕਦੇ ਮੱਧਮ ਹਵਾਵਾਂ ਚੱਤੋ-ਪਹਿਰ ਵਗਦੀਆਂ ਰਹਿੰਦੀਆਂ ਹਨ। ਅਸਲ ਵਿੱਚ ਇਹ ਵਗਦੇ ਹੋਏ ਦੱਰੇ ਤੇ ਝੁਲਦੀਆਂ ਹਵਾਵਾਂ ਹੀ ਕੈਲੀਫੋਰਨੀਆ/ਅਮਰੀਕਾ ਵਿੱਚ ਜੰਗਲੀ ਅੱਗ ਨੂੰ ਭਖਾਉਣ ਤੇ ਚੀਕਦੇ ਤੂਫ਼ਾਨ ਪੈਦਾ ਕਰਨ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ।

ਅੱਗ ਤੇ ਹਵਾ ਦੇ ਪਾਗਲ ਕਰ ਦੇਣ ਵਾਲੇ ਮਿਸ਼ਰਣ ਦੀ ਮਾਰ ਕਾਰਨ ਇਸ ਵਾਰ ਚਾਰ ਲੱਖ ਤੋਂ ਵੱਧ ਲੋਕਾਂ ਨੂੰ ਘਰ ਛੱਡਣੇ ਪਏ, ਹਫ਼ਤਾ ਭਰ ਮੱਚ ਕੇ ਪਾਲੀਸੇਡਜ਼ ਰਾਖ ਬਣ ਗਿਆ। ਬੇਅ-ਏਰੀਏ ਸਮੇਤ ਲਾਸ ਏਂਜਲਸ ਨੇੜਲੇ ਬਾਕੀ ਹਲਕਿਆਂ ਵਿੱਚੋਂ ਲੰਘਦੇ ਸੈਂਟਾ ਐਨਾ ਫਰੀਵੇਅ ਉੱਤੇ ਬਣੀ ਰੰਗਨਗਰੀ ਹੌਲੀਵੁੱਡ ਸਦਮੇ ਨਾਲ ਇਸ ਕਦਰ ਮਸੋਸੀ ਗਈ ਕਿ ਧੁਖ਼ਦਾ ਹੋਇਆ ਪਾਲੀਸੇਡਜ਼ ਸੰਸਾਰ ਨੂੰ ਦਰਪੇਸ਼ ਵਾਤਾਵਰਣ ਦੇ ਮਸਲੇ ਦਾ ਨਵਾਂ ਚਿੰਨ੍ਹ ਬਣ ਗਿਆ ਹੈ। ਮਨੁੱਖੀ ਤਰੱਕੀ ਲਈ ਆਪਣਾ ਪੇਟ ਫਰੋਲੇ ਜਾਣ ਤੋਂ ਦੁਖੀ ਧਰਤੀ ਮਾਂ ਆਪਣੀ ਨਾਰਾਜ਼ਗੀ ਕੁਦਰਤੀ ਆਫ਼ਤਾਂ ਦੇ ਰੂਪ ਵਿੱਚ ਪ੍ਰਗਟ ਕਰਦੀ ਜਾਪਦੀ ਹੈ।

ਇਸ ਬਵੰਡਰ ਵਿੱਚ ਹੌਲੀਵੁੱਡ ਤੇ ਇਸ ਦੇ ਦੁਆਲੇ ਦਾ ਨੁਕਸਾਨ ਸਭ ਤੋਂ ਵੱਧ ਤੇ ਰੜਕਵਾਂ ਹੋਇਆ ਹੈ- ਸੁਪਰ ਵੀ.ਆਈ.ਪੀ ਤੇ ਔਸਕਰ ਪੁਰਸਕਾਰ ਜੇਤੂ ਮੈੱਲ ਗਿਬਸਨ ਦਾ ਕਰੋੜਾਂ ਦਾ ਬੰਗਲਾ ਸੜ ਕੇ ਸੁਆਹ ਹੋ ਗਿਆ। ਆਵਾਰਾ ਹੋਈ ਅੱਗ ਦੇ ਖਦੇੜੇ ਦੋ ਲੱਖ ਤੋਂ ਵੱਧ ਅਮਰੀਕੀ, 1980 ਤੋਂ ਲੈ ਕੇ ਹੁਣ ਤੱਕ ਹਰ ਦਹਾਕੇ ਗਰਮ ਹੁੰਦੀ ਜਾਂਦੀ ਧਰਤੀ, ਪਿਘਲਦੇ ਗਲੇਸ਼ੀਅਰ ਤੇ ਵੱਡੇ ਦੇਸ਼ਾਂ ਦੀ ਜ਼ਿੱਦ ਨਵੇਂ ਸੰਸਾਰ ਦਾ ਪੁਰਾਣਾ ਦੁੱਖ ਹੈ।

ਕੈਲੀਫੋਰਨੀਆ ਦੀਆਂ ਪਹਾੜੀਆਂ ਵਿੱਚ ਸੈਂਕੜੇ ਦੱਰੇ ਮੌਜੂਦ ਹਨ। ਹਵਾਵਾਂ ਆਪਣਾ ਅਕਾਲ ਵਾਜਾ ਵਜਾਉਂਦੀਆਂ ਇਨ੍ਹਾਂ ’ਚੋਂ ਅਕਸਰ ਲੰਘਦੀਆਂ ਰਹਿੰਦੀਆਂ ਹਨ। ਜਦੋਂ ਕੋਈ ਦੱਰਾ ਹਵਾ ਨਾਲ ਗਰਮ ਹੁੰਦਾ ਹੈ ਤਾਂ ਉਹ ਕਿਸੇ ਦਾਨਾਸੁਰ ਵਾਂਗ ਫੁੰਕਾਰਨ ਲੱਗਦਾ ਹੈ।

ਅਮਰੀਕਾ ਦੇ ਪੱਛਮੀ ਪਾਸੇ ਫੈਲੇ ਕੈਲੀਫੋਰਨੀਆ ਵਿੱਚ ਸੋਕਾ ਦੋ ਵਰ੍ਹੇ ਪਹਿਲਾਂ ਹੀ ਮੁੱਕਿਆ ਸੀ। ਇੱਥੇ ਇਹ ਜ਼ਿਕਰਯੋਗ ਹੈ ਕਿ 2014 ਤੋਂ 2024 ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਧ ਗਰਮ ਦਹਾਕਾ ਰਿਹਾ ਹੈ। ਧਰਤੀ ਦਾ ਤਾਪਮਾਨ ਲਗਤਾਰ ਵਧਦਾ ਆ ਰਿਹਾ ਹੈ। ਇਹ ਵੀ ਕਿ ਸੰਨ 1080 ਤੋਂ ਲੈ ਕੇ ਹੁਣ ਤੱਕ ਹਰੇਕ ਸਾਲ ਪਹਿਲੇ ਨਾਲੋਂ ਜ਼ਿਆਦਾ ਗਰਮ ਰਹਿੰਦਾ ਹੈ।

ਵਾਤਾਵਰਣ ਨਾਲ ਜੁੜੇ ਸਭ ਮਸਲਿਆਂ ਦਾ ਹੱਲ ਸਾਰੇ ਮੁਲਕਾਂ ਵੱਲੋਂ ਸੁਹਿਰਦਤਾ ਨਾਲ ਨੀਤੀਆਂ ਬਣਾ ਕੇ ਇਨ੍ਹਾਂ ’ਤੇ ਅਮਲ ਕਰ ਕੇ ਹੀ ਕੱਢਿਆ ਜਾ ਸਕਦਾ ਹੈ।

ਸੰਪਰਕ: 94170-13869

Advertisement
×