ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ ਬਲਾਕ ਮੋਰਿੰਡਾ ਦੀਆਂ ਜ਼ੋਨਲ ਖੇਡਾਂ ਦੀ ਸ਼ੁਰੂਆਤ ਕਰਵਾਈ। ਖੇਡਾਂ ਦੇ ਜਨਰਲ ਸਕੱਤਰ ਸੁਰਮੁੱਖ ਸਿੰਘ, ਪੰਜਾਬੀ ਅਧਿਆਪਕ ਧਰਮਿੰਦਰ ਸਿੰਘ ਭੰਗੂ ਅਤੇ ਕਾਰਜਕਾਰੀ ਸਕੱਤਰ ਰਵਿੰਦਰ ਸਿੰਘ ਧਨੌਰੀ ਨੇ ਦੱਸਿਆ ਕਿ ਪਹਿਲੇ ਦਿਨ ਲੜਕੀਆਂ ਦੇ ਖੋ-ਖੋ, ਵਾਲੀਬਾਲ ਅਤੇ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਪੰਜਾਬ ਸਟਾਈਲ ਕਬੱਡੀ ਦੇ ਮੁੱਢਲੇ ਗੇੜਾਂ ਦੇ ਮੁਕਾਬਲੇ ਕਰਵਾਏ ਗਏ। ਬੈਡਮਿੰਟਨ ’ਚ ਸਾਰੇ ਉਮਰ ਵਰਗਾਂ ਵਿੱਚ ਭਾਈ ਨੰਦ ਲਾਲ ਸਕੂਲ ਮੋਰਿੰਡਾ ਦੀ ਚੜ੍ਹਤ ਰਹੀ। ਕਬੱਡੀ ਲੜਕੇ 14 ਸਾਲ ਵਰਗ ’ਚ ਢੰਗਰਾਲੀ ਨੇ ਪਹਿਲਾ, ਸਹੇੜੀ ਨੇ ਦੂਜਾ ਅਤੇ ਧਨੌਰੀ ਨੇ ਤੀਜਾ ਸਥਾਨ ਹਾਸਲ ਕੀਤਾ। ਉਮਰ ਅੰਡਰ-17 ’ਚ ਢੰਗਰਾਲੀ ਨੇ ਪਹਿਲਾ, ਸਲੇਮਪੁਰ ਨੇ ਦੂਜਾ ਅਤੇ ਮੋਰਿੰਡਾ ਤੀਜੇ ਸਥਾਨ ’ਤੇ ਰਿਹਾ। ਅੰਡਰ-19 ’ਚ ਬੂਰਮਾਜਰਾ ਸਕੂਲ ਨੇ ਪਹਿਲਾ ਅਤੇ ਲੜਕੀਆਂ ਅੰਡਰ-19 ਵਿੱਚ ਸਲੇਮਪੁਰ ਸਕੂਲ ਪਹਿਲੇ ਸਥਾਨ ’ਤੇ ਰਿਹਾ।
ਮੁੱਲਾਂਪੁਰ ਗਰੀਬਦਾਸ: ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਬੈਡਮਿੰਟਨ ਅੰਡਰ-19 ਲੜਕਿਆਂ ਦੀ ਟੀਮ ਨੇ ਦੂਜਾ, ਕੁਸ਼ਤੀਆਂ ਵਿੱਚ ਅੰਡਰ-14, 17 ਤੇ 19 ਵਰਗ ਵਿੱਚ ਚਾਰ ਵਿਦਿਆਰਥੀ ਪਹਿਲੇ ਅਤੇ ਇੱਕ ਵਿਦਿਆਰਥੀ ਦੂਜੇ ਸਥਾਨ ਉੱਤੇ ਰਿਹਾ। ਲੜਕਿਆਂ ਦੀ ਵਾਲੀਬਾਲ ਅੰਡਰ-14 ਟੀਮ ਦੂਜੇ ਸਥਾਨ ’ਤੇ ਰਹੀ ਅਤੇ ਅੰਡਰ-19 ਟੀਮ ਵਿੱਚੋਂ ਜ਼ਿਲ੍ਹਾ ਪੱਧਰੀ ਟੀਮ ਲਈ ਛੇ ਲੜਕੀਆਂ ਦੀ ਚੋਣ ਕੀਤੀ ਗਈ। ਸਰਕਲ ਕਬੱਡੀ ਅੰਡਰ-14 ਲੜਕਿਆਂ ਦੀ ਟੀਮ ਦੂਜੇ ਤੇ ਅੰਡਰ-19 ਟੀਮ ਪਹਿਲੇ ਸਥਾਨ ’ਤੇ ਰਹੀ। ਸ਼ਤਰੰਜ ਵਿੱਚ ਅੰਡਰ-14 ਲੜਕੀਆਂ ਨੇ ਦੂਜਾ ਤੇ ਅੰਡਰ-19 ਲੜਕੀਆਂ ਅਤੇ ਲੜਕਿਆਂ ਦੀ ਟੀਮ ਪਹਿਲਾ ਸਥਾਨ ਪ੍ਰਾਪਤ ਕੀਤਾ। ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਬੀਰ ਸਿੰਘ ਤੇ ਸਕੂਲਾਂ ਦੇ ਡਾਇਰੈਕਟਰ ਜਸਵੰਤ ਸਿੰਘ ਸਿਆਣ ਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਦਾ ਸਨਮਾਨ ਕੀਤਾ।