ਜ਼ੀਰਕਪੁਰ ਵਿੱਚ ਅੱਗ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ 1.91 ਕਰੋੜ ਰੁਪਏ ਦੀ ਫਾਇਰ ਸਟੇਸ਼ਨ ਇਮਾਰਤ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਗ੍ਰਾਂਟ ਮਨਜ਼ੂਰ ਕਰਨ ਲਈ ਧੰਨਵਾਦ ਕਰਦੇ ਕੀਤਾ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਹਲਕੇ ਵਿੱਚ ਫਾਇਰ ਸੇਵਾਵਾਂ ਦਾ ਦੂਜਾ ਵੱਡਾ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਪੰਜਾਬ ਦਾ ਪਹਿਲਾ ਫਾਇਰ ਟ੍ਰੇਨਿੰਗ ਸਕੂਲ ਲਾਲੜੂ ਵਿੱਚ ਪਹਿਲਾਂ ਹੀ ਉਸਾਰੀ ਅਧੀਨ ਹੈ। ਅੱਜ ਜ਼ੀਰਕਪੁਰ ਵਿੱਚ ਇੱਕ ਸਮਰਪਿਤ ਫਾਇਰ ਸਟੇਸ਼ਨ ਬਣਾਉਣ ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੁਪਨਾ ਪੂਰਾ ਹੋ ਗਿਆ ਹੈ।
ਨੌਂ ਮਹੀਨਿਆਂ ਦੇ ਸਮੇਂ ਵਿੱਚ 1.5 ਏਕੜ ਜ਼ਮੀਨ ’ਤੇ ਬਣਨ ਵਾਲੀ ਨਵੀਂ ਇਮਾਰਤ ਵਿੱਚ ਅੱਗ ਬੁਝਾਊ ਵਾਹਨ ਅਤੇ ਅੱਗ ਦੀਆਂ ਐਮਰਜੈਂਸੀ ਹਾਲਤਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲੋੜੀਂਦੇ ਆਧੁਨਿਕ ਉਪਕਰਨ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਜਾਨ-ਮਾਲ ਦੀ ਰਾਖੀ ਲਈ ਤਿਆਰੀ ਅਤੇ ਤੁਰੰਤ ਪ੍ਰਤੀਕਿਰਿਆ ਨੂੰ ਯਕੀਨੀ ਬਣਾਏਗੀ।
ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰੀ ਅਤੇ ਪੇਂਡੂ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਲੋਕਾਂ ਨੂੰ ਆਧੁਨਿਕ ਸਹੂਲਤਾਂ ਅਤੇ ਬਿਹਤਰ ਨਾਗਰਿਕ ਬੁਨਿਆਦੀ ਢਾਂਚਾ ਮਿਲੇ।
ਇਸ ਮੌਕੇ ਵਿਧਾਇਕ ਦੇ ਨਾਲ ਨਗਰ ਕੌਂਸਲ ਜਸੀਨੀਅਰ ਅਧਿਕਾਰੀ, ਫਾਇਰ ਵਿਭਾਗ ਦੇ ਸਟਾਫ਼, ਆਪ ਆਗੂ ਹਾਜ਼ਰ ਸਨ।