DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Youtuber Contempt Case: ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਦੇ YouTuber ਖ਼ਿਲਾਫ਼ ਅਦਾਲਤ ਹੱਤਕ-ਇੱਜ਼ਤ ਦੀ ਕਾਰਵਾਈ

SC initiates contempt proceedings against Chandigarh YouTuber for defamatory remarks against judges
  • fb
  • twitter
  • whatsapp
  • whatsapp
Advertisement

ਅਜੈ ਸ਼ੁਕਲਾ ’ਤੇ ਆਪਣੇ ਯੂਟਿਊਬ ਚੈਨਲ ਉਤੇ ਪਾਈ ਵੀਡੀਓ ਰਾਹੀਂ ਸੁਪਰੀਮ ਕੋਰਟ ਦੇ ਜੱਜਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼; ਵੀਡੀਓ ਹਟਾਉਣ ਦੇ ਵੀ ਦਿੱਤੇ ਹੁਕਮ

ਨਵੀਂ ਦਿੱਲੀ, 30 ਮਈ

Advertisement

SC Youtuber Contempt Case: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਇਕ ਪੱਤਰਕਾਰ ਅਤੇ ਯੂਟਿਊਬਰ ਅਜੈ ਸ਼ੁਕਲਾ (YouTuber Ajay Shukla) ਵਿਰੁੱਧ ਆਪਣੇ ਚੈਨਲ 'ਤੇ ਅਪਲੋਡ ਕੀਤੇ ਇੱਕ ਵੀਡੀਓ ਵਿੱਚ ਕੁਝ ਸੁਪਰੀਮ ਕੋਰਟ ਦੇ ਜੱਜਾਂ ਵਿਰੁੱਧ "ਅਪਮਾਨਜਨਕ", ਮਾਣਹਾਨੀ ਅਤੇ ਹੱਤਕ ਵਾਲੀਆਂ ਟਿੱਪਣੀਆਂ ਲਈ ਆਪਣੇ ਤੌਰ ’ਤੇ ਹੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੈ।

ਚੀਫ਼ ਜਸਟਿਸ CJI ਬੀਆਰ ਗਵਈ ਅਤੇ ਜਸਟਿਸ ਔਗਸਟੀਨ ਜਾਰਜ ਮਸੀਹ ਅਤੇ ਏ.ਐਸ. ਚੰਦੂਰਕਰ (Chief Justice B R Gavai and Justices Augustine George Masih and AS Chandurkar) ਦੇ ਬੈਂਚ ਨੇ ਇਹ ਵੀ ਹੁਕਮ ਦਿੱਤਾ ਕਿ ਅਪਮਾਨਜਨਕ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਅਤੇ YouTube ਚੈਨਲ ਨੂੰ ਇਸ ਜਾਂ ਇਸ ਤਰ੍ਹਾਂ ਦੀ ਸਮੱਗਰੀ ਨੂੰ ਦੁਬਾਰਾ ਪ੍ਰਕਾਸ਼ਿਤ ਕਰਨ ਤੋਂ ਰੋਕਿਆ ਜਾਵੇ।

ਬੈਂਚ ਨੇ ਵਰਪ੍ਰੈਡ ਮੀਡੀਆ (Varprad Media) ਦੇ ਮੁੱਖ ਸੰਪਾਦਕ ਸ਼ੁਕਲਾ ਨੂੰ ਵੀ ਨੋਟਿਸ ਜਾਰੀ ਕੀਤਾ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ (Solicitor General Tushar Mehta) ਨੇ ਟਿੱਪਣੀਆਂ ਨੂੰ "ਬਹੁਤ ਗੰਭੀਰ" ਦੱਸਿਆ ਅਤੇ ਇਸ ਮੁੱਦੇ ਦਾ ਖੁਦ ਹੀ ਨੋਟਿਸ ਲੈਣ ਲਈ ਬੈਂਚ ਦਾ ਧੰਨਵਾਦ ਕੀਤਾ।

ਸੀਜੇਆਈ ਨੇ ਕਿਹਾ, "ਇਸ ਤਰ੍ਹਾਂ ਦੇ ਘਿਣਾਉਣੇ ਦੋਸ਼ਾਂ ਦੇ ਵਿਆਪਕ ਤੌਰ 'ਤੇ ਪ੍ਰਕਾਸ਼ਿਤ ਹੋਣ ਨਾਲ ਨਿਆਂਪਾਲਿਕਾ ਦੀ ਮਹਾਨ ਸੰਸਥਾ ਨੂੰ ਬਦਨਾਮ ਕੀਤੇ ਜਾਣ ਦੀ ਸੰਭਾਵਨਾ ਹੈ। ਬਿਨਾਂ ਸ਼ੱਕ ਸੰਵਿਧਾਨ ਬੋਲਣ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਪਰ ਇਹ ਆਜ਼ਾਦੀ ਵਾਜਬ ਪਾਬੰਦੀਆਂ ਦੇ ਅਧੀਨ ਹੈ।... ਕਿਸੇ ਵਿਅਕਤੀ ਨੂੰ ਅਜਿਹੇ ਦੋਸ਼ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜੋ ਇਸ ਅਦਾਲਤ ਦੇ ਜੱਜ ਨੂੰ ਬਦਨਾਮ ਕਰਨ ਵਾਲੇ ਹੋਣ ਅਤੇ ਨਿਆਂਪਾਲਿਕਾ ਦੀ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵੀ ਹੋਣ।"

ਬੈਂਚ ਨੇ ਹੁਕਮ ਦਿੱਤਾ, "ਅਸੀਂ ਰਜਿਸਟਰੀ ਨੂੰ ਅਜੈ ਸ਼ੁਕਲਾ ਵਿਰੁੱਧ ਖੁਦ ਹੀ ਮਾਣਹਾਨੀ ਵਜੋਂ ਕੇਸ ਦਰਜ ਕਰਨ ਦਾ ਨਿਰਦੇਸ਼ ਦਿੰਦੇ ਹਾਂ। ਯੂਟਿਊਬ ਚੈਨਲ ਨੂੰ ਇੱਕ ਧਿਰ ਪ੍ਰਤੀਵਾਦੀ ਬਣਾਇਆ ਜਾਵੇਗਾ। ਅਟਾਰਨੀ ਜਨਰਲ (ਆਰ ਵੈਂਕਟਰਮਣੀ) ਅਤੇ ਸਾਲਿਸਿਟਰ ਜਨਰਲ (ਤੁਸ਼ਾਰ ਮਹਿਤਾ) ਨੂੰ ਅਦਾਲਤ ਦੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।"

ਬੈਂਚ ਨੇ ਇੱਕ ਅੰਤਰਿਮ ਹੁਕਮ ਰਾਹੀਂ ਯੂਟਿਊਬ ਚੈਨਲ ਨੂੰ ਇਹ ਵੀਡੀਓ ਫ਼ੌਰੀ ਰੋਕਣ ਅਤੇ ਇਸ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ। ਗ਼ੌਰਤਲਬ ਹੈ ਕਿ ਸ਼ੁਕਲਾ ਨੇ ਹਾਲ ਹੀ ਵਿੱਚ ਸੇਵਾਮੁਕਤ ਜੱਜ ਬੇਲਾ ਐਮ ਤ੍ਰਿਵੇਦੀ ਵਿਰੁੱਧ ਟਿੱਪਣੀਆਂ ਵਾਲੀ ਇੱਕ ਵੀਡੀਓ ਪੋਸਟ ਕੀਤੀ ਹੈ। -ਪੀਟੀਆਈ

Advertisement
×