ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 5 ਅਪਰੈਲ
ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਯੁਵਕ ਮੇਲਾ ਡੀਬਜ਼-2025 ਕਰਵਾਇਆ ਜਿਸ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਅਤੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਮੁੱਖ-ਮਹਿਮਾਨ ਅਤੇ ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ ਪ੍ਰਧਾਨ ਡਾ. ਹਰਸ਼ ਸਦਾਵਰਤੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉੱਘੇ ਪੰਜਾਬੀ ਗਾਇਕ ਆਰ ਨੇਤ ਦੇ ਸੰਗੀਤਕ ਅਤੇ ਜਾਦੂਈ ਪ੍ਰਦਰਸ਼ਨ ਨੇ ਵਿਦਿਆਰਥੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਸ ਦੇ ਪ੍ਰਸਿੱਧ ਹਿੱਟ ਗੀਤਾਂ ਨੇ ਵਿਦਿਆਰਥੀਆਂ ਨੂੰ ਇੱਕ ਸੁਰ ਵਿੱਚ ਗਾਉਂਦੇ ਅਤੇ ਨੱਚਦੇ ਦੇਖਿਆ। ਗਾਇਕ ਨੇ ਆਪਣੇ ਫਨ ਦਾ ਮੁਜਾਹਰਾ ਕਰਦਿਆਂ ਆਪਣੇ ਪ੍ਰਸਿੱਧ ਹਿੱਟ ਗੀਤਾਂ ਜਿਵੇਂ ‘ਤੇਰਾ ਯਾਰ ਦੱਬਣ ਨੂੰ ਫਿਰਦੇ ਸੀ, ਦੱਬਦਾ ਕਿੱਥੇ ਆ’, ‘ਡਫਾਲਟਰ’, ‘ਮੇਰਾ ਬਾਪੂ’, ‘ਰਗੜੇ’ ਆਦਿ ਰਾਹੀਂ ਵਿਦਿਆਰਥੀਆਂ ਨੂੰ ਝੂਮਣ ਲਾ ਦਿੱਤਾ। ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾ. ਤਜਿੰਦਰ ਕੌਰ ਨੇ ਆਰ ਨੇਤ ਦਾ ਸਨਮਾਨ ਕੀਤਾ।

