ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੌਜਵਾਨ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ

ਸੰਜੀਵ ਬੱਬੀ ਚਮਕੌਰ ਸਾਹਿਬ, 30 ਜੂਨ ਪੁਲੀਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਖਲੀਲਪੁਰ ਦੇ ਇਕ ਨੌਜਵਾਨ ਦੀ ਸੀਸਵਾਂ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਚੌਂਕੀ ਬੇਲਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਖਲੀਲਪੁਰ ਦਾ ਨੌਜਵਾਨ ਬਾਜ...
Advertisement

ਸੰਜੀਵ ਬੱਬੀ

ਚਮਕੌਰ ਸਾਹਿਬ, 30 ਜੂਨ

Advertisement

ਪੁਲੀਸ ਚੌਂਕੀ ਬੇਲਾ ਅਧੀਨ ਪੈਂਦੇ ਪਿੰਡ ਖਲੀਲਪੁਰ ਦੇ ਇਕ ਨੌਜਵਾਨ ਦੀ ਸੀਸਵਾਂ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਚੌਂਕੀ ਬੇਲਾ ਦੇ ਇੰਚਾਰਜ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਖਲੀਲਪੁਰ ਦਾ ਨੌਜਵਾਨ ਬਾਜ ਸਿੰਘ (28) ਪੁੱਤਰ ਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸੀਸਵਾਂ ਨਦੀ ਦੇ ਪਾਰ ਹੱਡਾ ਰੋੜੀ ਵਿੱਚ ਕੁੱਤਿਆਂ ਨੂੰ ਰੋਟੀ ਪਾਉਣ ਲਈ ਆਇਆ ਤਾਂ ਵਾਪਸ ਮੁੜਦੇ ਸਮੇਂ ਨਦੀ ਵਿੱਚ ਪਾਣੀ ਆ ਜਾਣ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਨਾਲ ਗਏ ਉਸ ਦੇ ਦੋਸਤ ਜਰਨੈਲ ਸਿੰਘ ਪਿੰਡ ਸੁਰਤਾਪੁਰ ਨੇ ਦੱਸਿਆ ਕਿ ਜਦੋਂ ਉਹ ਰੋਟੀ ਪਾ ਕੇ ਨਦੀ ਵਿੱਚ ਹੀ ਵਾਪਸ ਆ ਰਿਹਾ ਸੀ ਤਾਂ ਨਦੀ ਵਿੱਚ ਅਚਾਨਕ ਪਾਣੀ ਆ ਗਿਆ। ਜਦੋਂ ਉਹ ਨਦੀ ਦੇ ਵਿਚਕਾਰ ਪੁੱਜਾ ਤਾਂ ਉਹ ਪਾਣੀ ਵਿੱਚ ਡੁੱਬ ਗਿਆ। ਉਨ੍ਹਾਂ ਦੱਸਿਆ ਕਿ ਨਦੀ ਵਿੱਚ ਗੋਤਾਖੋਰਾ ਦੀ ਮਦਦ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮਿਲ ਨਹੀਂ ਸਕਿਆ।

Advertisement