ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੱਸ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ

ਅੰਬਾਲਾ (ਪੱਤਰ ਪ੍ਰੇਰਕ): ਅੰਬਾਲਾ ਸ਼ਹਿਰ ਦੇ ਪੌਲੀਟੈਕਨਿਕ ਚੌਕ ’ਤੇ ਅੱਜ ਸਵੇਰੇ ਨਾਰਾਇਣਗੜ੍ਹ ਵੱਲੋਂ ਆ ਰਹੀ ਬੱਸ ਨੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ। ਹਾਦਸੇ ’ਚ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ...
Advertisement

ਅੰਬਾਲਾ (ਪੱਤਰ ਪ੍ਰੇਰਕ): ਅੰਬਾਲਾ ਸ਼ਹਿਰ ਦੇ ਪੌਲੀਟੈਕਨਿਕ ਚੌਕ ’ਤੇ ਅੱਜ ਸਵੇਰੇ ਨਾਰਾਇਣਗੜ੍ਹ ਵੱਲੋਂ ਆ ਰਹੀ ਬੱਸ ਨੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ। ਹਾਦਸੇ ’ਚ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਪੰਜਾਬ ਦੇ ਰਹਿਣ ਵਾਲੇ ਹਰਪ੍ਰੀਤ ਵਜੋਂ ਹੋਈ ਹੈ। ਹਰਪ੍ਰੀਤ ਦੀ ਭੈਣ ਮੀਨੂ ਨੇ ਦੱਸਿਆ ਕਿ ਉਹ ਅੰਬਾਲਾ ਵਿੱਚ ਆਪਣੀ ਬਿਮਾਰੀ ਦੀ ਦਵਾਈ ਲੈਣ ਆਇਆ ਸੀ। ਘਟਨਾ ਵੇਲੇ ਉਹ ਸੜਕ ਪਾਰ ਕਰ ਰਿਹਾ ਸੀ ਅਤੇ ਹਰਪ੍ਰੀਤ ਦੀ ਬਾਂਹ ਫੜੀ ਹੋਈ ਸੀ, ਪਰ ਉਹ ਅਚਾਨਕ ਦੌੜ ਪਿਆ ਤੇ ਉਸ ਸਮੇਂ ਤੇਜ਼ ਰਫ਼ਤਾਰ ਬੱਸ ਨੇ ਉਸ ਨੂੰ ਕੁਚਲ ਦਿੱਤਾ। ਥਾਣਾ ਸੈਕਟਰ-9 ਦੀ ਪੁਲੀਸ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Advertisement
Advertisement