ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ ਫਿਲੌਰ, 31 ਦਸੰਬਰ ਇਥੋਂ ਦੇ ਅਕਲਪੁਰ ਰੋਡ ’ਤੇ ਸਥਿਤ ਇੱਕ ਖੂਹ ’ਤੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿਸੇ ਰਾਹਗੀਰ ਨੇ ਦੱਸਿਆ ਕਿ ਦਰੱਖ਼ਤ ਨਾਲ ਲਟਕਦੇ ਨੌਜਵਾਨ ਨੂੰ ਦੇਖ ਬੱਚੇ ਰੌਲਾ ਪਾ ਰਹੇ ਸਨ। ਮ੍ਰਿਤਕ...
Advertisement
ਪੱਤਰ ਪ੍ਰੇਰਕ
ਫਿਲੌਰ, 31 ਦਸੰਬਰ
Advertisement
ਇਥੋਂ ਦੇ ਅਕਲਪੁਰ ਰੋਡ ’ਤੇ ਸਥਿਤ ਇੱਕ ਖੂਹ ’ਤੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਿਸੇ ਰਾਹਗੀਰ ਨੇ ਦੱਸਿਆ ਕਿ ਦਰੱਖ਼ਤ ਨਾਲ ਲਟਕਦੇ ਨੌਜਵਾਨ ਨੂੰ ਦੇਖ ਬੱਚੇ ਰੌਲਾ ਪਾ ਰਹੇ ਸਨ। ਮ੍ਰਿਤਕ ਦੀ ਪਛਾਣ ਮੁਹੱਲਾ ਸੰਤੋਖਪੁਰਾ ਵਾਰਡ ਨੰਬਰ ਦੋ ਦੇ ਸਰਬਜੀਤ ਪੁੱਤਰ ਹਰਬੰਸ ਲਾਲ ਵਜੋਂ ਹੋਈ। ਇਸ ਸਬੰਧੀ ਕੌਂਸਲਰ ਯਸ਼ਪਾਲ ਗਿੰਡਾ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਇਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਇਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਤੋਂ ਏਐਸਆਈ ਜਸਵੰਤ ਸਿੰਘ ਆਪਣੀ ਟੀਮ ਦੇ ਨਾਲ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਿਲੋਰ ਵਿੱਚ ਪੋਸਟਮਾਸਟਮ ਲਈ ਭੇਜ ਦਿੱਤੀ। ਥਾਣਾ ਫਿਲੌਰ ਦੇ ਸਬ-ਇੰਸਪੈਕਟਰ ਅਨਵਰ ਮਸੀਹ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ।
Advertisement
×