ਯੂਥ ਅਕਾਲੀ ਦਲ ਨੇ ਪ੍ਰਗਟ ਤੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਮਾਮਲੇ ਬਾਰੇ ਦਿੱਤੇ ਬਿਆਨ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਅੱਜ ਮੁਹਾਲੀ ਦੇ ਮੇਅਰ ਜੀਤੀ ਸਿੱਧੂ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਗਟ ਸਿੰਘ ਤੇ ਰਾਜਾ ਵੜਿੰਗ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ।
ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਦੋਸ਼ ਲਾਇਆ ਕਿ ਕਿ ਕਾਂਗਰਸ ਪਾਰਟੀ ਦਾ ਸਿੱਖ ਵਿਰੋਧੀ ਹੋਣ ਦਾ ਰਿਕਾਰਡ ਰਿਹਾ ਹੈ ਅਤੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਵੱਲੋਂ ਇਹ ਸਵੀਕਾਰ ਕਰਨਾ ਕਿ ਕਾਂਗਰਸ ਸਰਕਾਰ ਨੇ ਰਾਜਨੀਤਿਕ ਲਾਭ ਲਈ ਬੇਅਦਬੀ ਦੇ ਮਾਮਲਿਆਂ ਵਿੱਚ ਜਾਣ-ਬੁੱਝ ਕੇ ਨਿਆਂ ਵਿੱਚ ਦੇਰੀ ਕੀਤੀ, ਇਹ ਸਾਡੇ ਸਟੈਂਡ ਦੀ ਪੁਸ਼ਟੀ ਕਰਦਾ ਹੈ ਕਿ ਕਾਂਗਰਸ ਪਾਰਟੀ ਸਿੱਖ ਭਾਈਚਾਰੇ ਪ੍ਰਤੀ ਡੂੰਘੀ ਨਫ਼ਰਤ ਰੱਖਦੀ ਹੈ। ਇਸ ਮੌਕੇ ਰਮਨਦੀਪ ਸਿੰਘ ਬਾਵਾ, ਸਤਵੀਰ ਸਿੰਘ ਸੱਤੀ ਮੁੱਲਾਂਪੁਰ, ਕਰਨਬੀਰ ਸਿੰਘ ਪੂਨੀਆ, ਬਿੱਲਾ ਛੱਜੂਮਾਜਰਾ, ਹਰਿੰਦਰ ਸਿੰਘ ਸੁੱਖਗੜ੍ਹ, ਖੁਸ਼ਇੰਦਰ ਸਿੰਘ ਸੋਹਾਣਾ, ਤਰਨਦੀਪ ਧਾਲੀਵਾਲ, ਸੁਖਵਿੰਦਰ ਸਿੰਘ ਸ਼ਿੰਦੀ, ਟਿੰਮੀ ਪੂਨੀਆ, ਅਮ੍ਰਿੰਤਪਾਲ ਸਿੰਘ ਸੋਹਾਣਾ, ਜਸਪਾਲ ਸਿੰਘ ਲੱਕੀ ਮਾਵੀ, ਦਵਿੰਦਰ ਸਿੰਘ ਮੰਡ, ਅਮਰਜੀਤ ਸਿੰਘ ਕੰਸਾਲਾ, ਮਨਜੀਤ ਸਿੰਘ ਬੜੌਦੀ, ਗਗਨ ਡੇਰਾਬਸੀ, ਅਮਨ ਪੂਨੀਆ ਆਦਿ ਹਾਜ਼ਰ ਸਨ।