ਵਿਸ਼ਵ ਯੂਥ ਫੈਸਟੀਵਲ: ਗੁਰੂ ਗੋਬਿੰਦ ਸਿੰਘ ਕਾਲਜ ਵੱਲੋਂ ਭਾਰਤ ਦੀ ਨੁਮਾਇੰਦਗੀ
ਚੰਡੀਗੜ੍ਹ: ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਨੇ ਰੂਸ ਵਿੱਚ ਕਰਵਾਏ ਵਿਸ਼ਵ ਯੁਵਕ ਮੇਲੇ ਵਿੱਚ ਹਿੱਸਾ ਲਿਆ ਤੇ ਭਾਰਤ ਵੱਲੋਂ ਨੁਮਾਇੰਦਗੀ ਕੀਤੀ। ਇਹ ਯੁਵਕ ਮੇਲਾ ਰੋਸਮੋਲੋਡੇਜ਼: ਰਸ਼ੀਅਨ ਫੈਡਰੇਸ਼ਨ ਦੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕਰਵਾਇਆ ਗਿਆ। ਪ੍ਰਿੰਸੀਪਲ,...
Advertisement
ਚੰਡੀਗੜ੍ਹ: ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਨੇ ਰੂਸ ਵਿੱਚ ਕਰਵਾਏ ਵਿਸ਼ਵ ਯੁਵਕ ਮੇਲੇ ਵਿੱਚ ਹਿੱਸਾ ਲਿਆ ਤੇ ਭਾਰਤ ਵੱਲੋਂ ਨੁਮਾਇੰਦਗੀ ਕੀਤੀ। ਇਹ ਯੁਵਕ ਮੇਲਾ ਰੋਸਮੋਲੋਡੇਜ਼: ਰਸ਼ੀਅਨ ਫੈਡਰੇਸ਼ਨ ਦੇ ਯੁਵਕ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕਰਵਾਇਆ ਗਿਆ। ਪ੍ਰਿੰਸੀਪਲ, ਡਾ. ਨਵਜੋਤ ਕੌਰ ਨੇ ਤਾਹਿਰਾ (ਐਮ.ਕਾਮ l) ਅਤੇ ਗੁਰਨੂਰ ਕੌਰ (ਐਮ.ਐਸ.ਸੀ. II ਫਿਜ਼ਿਕਸ) ਨੂੰ ਵਧਾਈ ਦਿੱਤੀ। ਇਨ੍ਹਾਂ ਵਿਦਿਆਰਥਣਾਂ ਨੇ ਭਾਰਤ 360 ਵਰਗ ਵਿੱਚ ਭਾਰਤੀ ਵਿਦਿਆਰਥੀ ਵਫ਼ਦ ਦੇ ਹਿੱਸੇ ਵਜੋਂ ਨੁਮਾਇੰਦਗੀ ਕੀਤੀ। ਇਸ ਫੈਸਟੀਵਲ ਵਿਚ ਵਿਦਿਆਰਥੀਆਂ ਦੀਆਂ ਹੁਨਰ ਨਿਰਮਾਣ ਵਰਕਸ਼ਾਪ ਅਤੇ ਸੈਮੀਨਾਰ ਕਰਵਾਏ ਗਏ। -ਟ੍ਰਿਬਿਊਨ ਨਿਊਜ਼ ਸਰਵਿਸ
Advertisement
Advertisement
×