ਆਸਥਾ ਅਪਾਰਟਮੈਂਟ ਵਿੱਚ ਨਵੇਂ ਟਿਊਬਵੇੱਲ ਦਾ ਕੰਮ ਸ਼ੁਰੂ
ਜ਼ੀਰਕਪੁਰ: ਇੱਥੋਂ ਦੀ ਭਬਾਤ ਰੋਡ ’ਤੇ ਸਥਿਤ ਆਸਥਾ ਅਪਾਰਟਮੈਂਟ ਸੁਸਾਇਟੀ ਵਿੱਚ ਅੱਜ ਨਗਰ ਕੌਂਸਲ ਵੱਲੋਂ ਨਵੇਂ ਟਿਊਬਵੇੱਲ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੇ ਸੁਸਾਇਟੀ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੁਸਾਇਟੀ ਵਾਸੀਆਂ ਨੇ ਦੱਸਿਆ ਕਿ ਇਥੇ...
Advertisement
ਜ਼ੀਰਕਪੁਰ: ਇੱਥੋਂ ਦੀ ਭਬਾਤ ਰੋਡ ’ਤੇ ਸਥਿਤ ਆਸਥਾ ਅਪਾਰਟਮੈਂਟ ਸੁਸਾਇਟੀ ਵਿੱਚ ਅੱਜ ਨਗਰ ਕੌਂਸਲ ਵੱਲੋਂ ਨਵੇਂ ਟਿਊਬਵੇੱਲ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੇ ਸੁਸਾਇਟੀ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੁਸਾਇਟੀ ਵਾਸੀਆਂ ਨੇ ਦੱਸਿਆ ਕਿ ਇਥੇ ਲਮੇਂ ਸਮੇਂ ਤੋਂ ਪਾਣੀ ਦੀ ਕਿੱਲਤ ਬਣੀ ਹੋਈ ਸੀ। ਇਸ ਸੰਬਧੀ ਵਾਰ ਵਾਰ ਲਿਖਤੀ ਅਤੇ ਮੌਖਿਕ ਮੰਗ ਕਰਨ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਸਮੱਸਿਆ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਪ੍ਰੇਸ਼ਾਨ ਹੋਣ ਮਗਰੋਂ ਉਨ੍ਹਾਂ ਵਲੋਂ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਕਰਦਿਆਂ ਇਥੇ ਨਵਾਂ ਟਿਊਬਵੈੱਲ ਲਾਉਣ ਦੀ ਲੋੜ ਨੂੰ ਸਮਝਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਥੇ ਨਵਾਂ ਟਿਊਬਵੇੱਲ ਲਾਉਣ ਦਾ ਫੈਸਲਾ ਦਿੱਤਾ ਜਿਸ ਤੇ ਅੱਜ ਐੱਸਡੀਐਮ ਡੇਰਾਬੱਸੀ ਨੇ ਕੰਮ ਦੀ ਸ਼ੁਰੂਆਤ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×