ਔਰਤ ਦੀਆਂ ਵਾਲੀਆਂ ਝਪਟੀਆਂ
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਹੋਲੀ ਮੈਰੀ ਸਕੂਲ ਬਨੂੜ ਨੇੜੇ ਪੀਰ ਦੀ ਮਜ਼ਾਰ ’ਤੇ ਪ੍ਰਸਾਦ ਵੰਡ ਰਹੀ ਔਰਤ ਦੀਆਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਘਟਨਾ ਪੀਰ ਦੀ ਮਜ਼ਾਰ ਦੇ...
Advertisement
ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਹੋਲੀ ਮੈਰੀ ਸਕੂਲ ਬਨੂੜ ਨੇੜੇ ਪੀਰ ਦੀ ਮਜ਼ਾਰ ’ਤੇ ਪ੍ਰਸਾਦ ਵੰਡ ਰਹੀ ਔਰਤ ਦੀਆਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਏ। ਘਟਨਾ ਪੀਰ ਦੀ ਮਜ਼ਾਰ ਦੇ ਸਵਰਗੀ ਸੇਵਾਦਾਰ ਬਸੰਤ ਸਿੰਘ ਦੀ ਵਿਧਵਾ ਕਮਲੇਸ਼ ਕੌਰ ਨਾਲ ਵਾਪਰੀ। ਉਨ੍ਹਾਂ ਦੱਸਿਆ ਕਿ ਕੰਨਾਂ ਦਾ ਮਾਸ ਫ਼ਟਣ ਕਾਰਨ ਖ਼ੂਨ ਵਗਣਾ ਸ਼ੁਰੂ ਹੋ ਗਿਆ ਤੇ ਉਨ੍ਹਾਂ ਨੂੰ ਰਾਹਗੀਰਾਂ ਨੇ ਡਾਕਟਰ ਕੋਲ ਪਹੁੰਚਾਇਆ। ਉਨ੍ਹਾਂ ਕਿਹਾ ਕਿ 50 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ, ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×