ਟਰੱਕ ਦੀ ਲਪੇਟ ’ਚ ਆਉਣ ਕਾਰਨ ਔਰਤ ਹਲਾਕ
ਪੱਤਰ ਪ੍ਰੇਰਕ ਅਮਲੋਹ, 13 ਮਈ ਖੰਨਾ ਰੋਡ ਅਮਲੋਹ ਚੁੰਗੀ ਨੇੜੇ ਅੱਜ ਦੁਪਹਿਰ ਸਮੇਂ ਸੜਕ ਹਾਦਸੇ ’ਚ ਕਿਰਨਜੀਤ ਕੌਰ (37) ਪਤਨੀ ਜਸਵਿੰਦਰ ਸਿੰਘ ਵਾਸੀ ਵਾਰਡ ਨੰਬਰ-4 ਅਮਲੋਹ ਦੀ ਮੌਤ ਹੋ ਗਈ। ਕਿਰਨਜੀਤ ਕਿਸੇ ਕੰਮ ਲਈ ਬਾਜ਼ਾਰ ਜਾ ਰਹੀ ਸੀ ਤਾਂ ਟਰੱਕ...
Advertisement
ਪੱਤਰ ਪ੍ਰੇਰਕ
ਅਮਲੋਹ, 13 ਮਈ
Advertisement
ਖੰਨਾ ਰੋਡ ਅਮਲੋਹ ਚੁੰਗੀ ਨੇੜੇ ਅੱਜ ਦੁਪਹਿਰ ਸਮੇਂ ਸੜਕ ਹਾਦਸੇ ’ਚ ਕਿਰਨਜੀਤ ਕੌਰ (37) ਪਤਨੀ ਜਸਵਿੰਦਰ ਸਿੰਘ ਵਾਸੀ ਵਾਰਡ ਨੰਬਰ-4 ਅਮਲੋਹ ਦੀ ਮੌਤ ਹੋ ਗਈ। ਕਿਰਨਜੀਤ ਕਿਸੇ ਕੰਮ ਲਈ ਬਾਜ਼ਾਰ ਜਾ ਰਹੀ ਸੀ ਤਾਂ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਅਮਲੋਹ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਅਨੁਸਾਰ ਚੁੰਗੀ ਨੇੜੇ ਜੇਸੀਬੀ ਮਸ਼ੀਨ ਵਾਟਰ ਸਪਲਾਈ ਦੇ ਪਾਈਪ ਪਾ ਰਹੀ ਸੀ। ਕਿਰਨਜੀਤ ਕੌਰ ਜਦੋਂ ਸੜਕ ਪਾਰ ਕਰ ਕਰ ਰਹੀ ਸੀ ਤਾਂ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਿਰਨਜੀਤ ਦੋ ਬੱਚਿਆਂ ਦੀ ਮਾਂ ਸੀ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Advertisement
×