ਬਲਟਾਣਾ ਇਲਾਕੇ ’ਚ ਸ਼ੱਕੀ ਔਰਤਾਂ ਦੇ ਘੁੰਮਣ ਦੇ ਮਾਮਲੇ ’ਚ ਪੁਲੀਸ ਨੇ ਇੱਕ ਔਰਤ ਨੂੰ ਕਾਬੂ ਕੀਤਾ ਹੈ। ਇਥੋਂ ਦੇ ਬਲਟਾਣਾ ਖੇਤਰ ਵਿੱਚ ਲੰਘੇ ਦਿਨੀਂ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਸ਼ੱਕੀ ਔਰਤਾਂ ਇਕ ਥ੍ਰੀ-ਵ੍ਹੀਲਰ ਵਿੱਚ ਘੁੰਮ ਰਹੀਆਂ ਹਨ। ਸਥਾਨਕ ਲੋਕਾਂ ਨੇ ਸ਼ੱਕ ਪ੍ਰਗਟਾਇਆ ਸੀ ਕਿ ਖੇਤਰ ਵਿੱਚ ਲੰਮੇ ਸਮੇਂ ਤੋਂ ਚੋਰੀਆਂ ਹੋ ਰਹੀਆਂ ਹਨ, ਜਿਨ੍ਹਾਂ ਪਿੱਛੇ ਇਨ੍ਹਾਂ ਔਰਤਾਂ ਦਾ ਹੱਥ ਹੋ ਸਕਦਾ ਹੈ।
ਲੋਕਾਂ ਦੇ ਮੰਗ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਕਲਗੀਧਰ ਐਨਕਲੇਵ ਵਿੱਚ ਪੁਲੀਸ ਨੇ ਇਕ ਔਰਤ ਨੂੰ ਕਾਬੂ ਕਰ ਲਿਆ ਜਦਕਿ ਦੂਜੀ ਔਰਤ ਮੌਕੇ ਤੋਂ ਫ਼ਰਾਰ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਔਰਤ ਆਪਣੀ ਕੁਝ ਸਾਥਣ ਔਰਤਾਂ ਨਾਲ ਇਕ ਥ੍ਰੀ-ਵ੍ਹੀਲਰ ਵਿੱਚ ਕੁਝ ਔਰਤਾਂ ਪੂਰੇ ਖੇਤਰ ਵਿੱਚ ਸ਼ੱਕੀ ਹਾਲਤ ਵਿੱਚ ਘੁੰਮ ਰਹੀਆਂ ਹਨ ਅਤੇ ਉਹ ਦੁਕਾਨਾਂ ਵਿੱਚ ਦੀ ਸ਼ੱਕੀ ਹਾਲਤ ਵਿੱਚ ਛਾਣਬੀਣ ਕਰ ਰਹੀਆਂ ਹਨ ਜਿਸ ਤੋਂ ਸ਼ੱਕ ਹੁੰਦਾ ਹੈ ਕਿ ਇਹ ਔਰਤਾਂ ਚੋਰੀ ਦੀ ਨੀਅਤ ਨਾਲ ਘੁੰਮ ਰਹੀਆਂ ਹਨ।
ਬਲਟਾਣਾ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੱਕ ਦੇ ਆਧਾਰ ’ਤੇ ਉੱਕਤ ਔਰਤ ’ਤੇ ਕੇਸ ਦਰਜ ਕਰ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਜਿਸ ਮਗਰੋਂ ਬਣਦੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਔਰਤ ਵਾਰ ਵਾਰ ਆਪਣਾ ਨਾਂਅ ਬਦਲ ਕੇ ਦੱਸ ਰਹੀ ਹੈ।

