DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਿਵਲਿੰਗ ’ਤੇ ਜਲ ਚੜ੍ਹਾ ਰਹੀ ਮਹਿਲਾ ਨੂੰ ਸੱਪ ਨੇ ਡੱਸਿਆ

ਬਰਾੜਾ ਦੇ ਪਿੰਡ ਥੰਬੜ ਵਿੱਚ ਸ਼ਿਵਲਿੰਗ ’ਤੇ ਜਲ ਚੜ੍ਹਾ ਰਹੀ 50 ਸਾਲਾ ਉਰਮਿਲਾ ਨੂੰ ਸੱਪ ਨੇ ਡੰਗ ਮਾਰ ਦਿੱਤਾ। ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਇੱਕ ਸੱਪ ਸ਼ਿਵਲਿੰਗ ਦੁਆਲੇ ਲਿਪਟਿਆ ਹੋਇਆ ਸੀ। ਜਲ ਚੜ੍ਹਾਉਣ ਸਮੇਂ...
  • fb
  • twitter
  • whatsapp
  • whatsapp
Advertisement

ਬਰਾੜਾ ਦੇ ਪਿੰਡ ਥੰਬੜ ਵਿੱਚ ਸ਼ਿਵਲਿੰਗ ’ਤੇ ਜਲ ਚੜ੍ਹਾ ਰਹੀ 50 ਸਾਲਾ ਉਰਮਿਲਾ ਨੂੰ ਸੱਪ ਨੇ ਡੰਗ ਮਾਰ ਦਿੱਤਾ। ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਅਨੁਸਾਰ ਇੱਕ ਸੱਪ ਸ਼ਿਵਲਿੰਗ ਦੁਆਲੇ ਲਿਪਟਿਆ ਹੋਇਆ ਸੀ। ਜਲ ਚੜ੍ਹਾਉਣ ਸਮੇਂ ਜਦੋਂ ਮਹਿਲਾ ਨੇ ਆਪਣੇ ਹੱਥ ਨਾਲ ਸ਼ਿਵਲਿੰਗ ਨੂੰ ਛੂਹਿਆ ਤਾਂ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਉਰਮਿਲਾ ਨੂੰ ਬਰਾੜਾ ਦੇ ਜਨਰਲ ਹਸਪਤਾਲ ਪਹੁੰਚਾਇਆ। ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਹਾਲਤ ਗੰਭੀਰ ਹੋਣ ਕਰ ਕੇ ਉੱਥੋਂ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।

ਨਿਗਮ ਵੱਲੋਂ ਥਾਣੇ ਦਾ ਚਲਾਣ

ਚੰਡੀਗੜ੍ਹ: ਨਗਰ ਨਿਗਮ ਚੰਡੀਗੜ੍ਹ ਵੱਲੋਂ ਸ਼ਹਿਰ ਵਿੱਚ ਸਫ਼ਾਈ ਨਿਯਮਾਂ ਦੀ ਉਲੰਘਣਾ ਕਰ ਕੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ ਦੇ ਚੱਲਦਿਆਂ ਸੈਕਟਰ-11 ਦੇ ਪੁਲੀਸ ਸਟੇਸ਼ਨ ਦਾ ਚਲਾਣ ਕੀਤਾ ਗਿਆ ਹੈ। ਨਿਗਮ ਵੱਲੋਂ ਇਹ ਕਾਰਵਾਈ ਠੋਸ ਰਹਿੰਦ-ਖੂੰਹਦ ਪ੍ਰਬੰਧਨ (ਐੱਮਐੱਸਡਬਲਿਯੂ) ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੀਤੀ ਗਈ ਹੈ। ਨਿਗਮ ਦੀ ਟੀਮ ਵੱਲੋਂ ਕੀਤੇ ਗਏ ਨਿਰੀਖਣ ਦੌਰਾਨ ਪਤਾ ਲੱਗਿਆ ਕਿ ਕੂੜੇ ਨੂੰ ਵੱਖ ਕਰਨ ਦੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਕੀਤੀ ਗਈ ਹੈ। -ਪੱਤਰ ਪ੍ਰੇਰਕ

Advertisement

ਤੇਜ਼ਧਾਰ ਹਥਿਆਰਾਂ ਸਣੇ ਦੋ ਕਾਬੂ

ਚੰਡੀਗੜ੍ਹ: ਚੰਡੀਗੜ੍ਹ ਪੁਲੀਸ ਨੇ ਦੋ ਥਾਵਾਂ ਤੋਂ ਦੋ ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸੁਖਨਾ ਚੋਅ ਨੇੜੇ ਪੁਲੀਸ ਨੇ ਸਲੀਮ ਖਾਨ (22) ਨੂੰ ਤੇਜ਼ਧਾਰ ਹਥਿਆਰ ਸਣੇ ਕਾਬੂ ਕਰ ਕੇ ਅਦਾਲਤ ਵਿੱਚ ਪੇਸ਼ ਕਰ ਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸੇ ਤਰ੍ਹਾਂ ਪੁਲੀਸ ਨੇ ਪਿੰਡ ਦੜੂਆ ਦੇ ਜੰਗਲੀ ਖੇਤਰ ਨੇੜਿਓਂ ਸੱਤਿਅਮ ਵਾਸੀ ਹੱਲੋਮਾਜਰਾ ਨੂੰ ਚਾਕੂ ਸਣੇ ਗ੍ਰਿਫ਼ਤਾਰ ਕੀਤਾ ਹੈ। -ਪੱਤਰ ਪ੍ਰੇਰਕ

ਨਾਢਾ ਪਿੰਡ ਵਿੱਚ ਤੇਂਦੂਏ ਦਾ ਸਹਿਮ

ਪੰਚਕੂਲਾ: ਪਿੰਡ ਨਾਡਾ ਸਾਹਿਬ ਦੇ ਰਿਹਾਇਸ਼ੀ ਇਲਾਕੇ ਵਿੱਚ ਦੇਰ ਰਾਤ ਇੱਕ ਮਾਦਾ ਤੇਂਦੂਆ ਆਪਣੇ ਦੋ ਬੱਚਿਆਂ ਨਾਲ ਦਿਖੀ। ਤੇਂਦੂਏ ਨੂੰ ਖੁੱਲ੍ਹੇਆਮ ਘੁੰਮਦਾ ਦੇਖ ਕੇ ਪਿੰਡ ਵਿੱਚ ਦਹਿਸ਼ਤ ਫੈਲ ਗਈ। ਸਥਾਨਕ ਲੋਕਾਂ ਅਨੁਸਾਰ ਮਾਦਾ ਤੇਂਦੂਆ ਪਿਛਲੇ ਕਈ ਦਿਨਾਂ ਤੋਂ ਸ਼ਿਕਾਰ ਦੀ ਭਾਲ ਵਿੱਚ ਹਰ ਰਾਤ ਪਿੰਡ ਵਿੱਚ ਘੁੰਮ ਰਹੀ ਹੈ। ਕੁਝ ਦਿਨ ਪਹਿਲਾਂ ਤੇਂਦੂਆ ਪਿੰਡ ਵਿੱਚੋਂ ਇੱਕ ਕੁੱਤੇ ਦੇ ਤਿੰਨ ਕਤੂਰੇ ਲੈ ਗਿਆ ਸੀ। ਹੁਣ ਮਾਦਾ ਤੇਂਦੂਏ ਨੂੰ ਆਪਣੇ ਬੱਚਿਆਂ ਨਾਲ ਦੇਖਣ ਤੋਂ ਬਾਅਦ ਲੋਕਾਂ ਵਿੱਚ ਡਰ ਵਧ ਗਿਆ ਹੈ। -ਪੱਤਰ ਪ੍ਰੇਰਕ

ਘਰ ’ਚੋਂ ਗਹਿਣੇ ਅਤੇ ਨਗਦੀ ਚੋਰੀ

ਮੋਰਿੰਡਾ: ਇੱਥੋਂ ਦੇ ਵਾਰਡ ਨੰਬਰ ਤਿੰਨ ਦੇ ਗਰੀਨ ਇਨਕਲੇਵ ਵਿੱਚ ਇੱਕ ਮਕਾਨ ਵਿੱਚੋਂ ਚੋਰਾਂ ਨੇ ਦਿਨ ਦਿਹਾੜੇ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ। ਮਕਾਨ ਮਾਲਕ ਰਨਪ੍ਰੀਤ ਕੌਰ ਨੇ ਦੱਸਿਆ ਕਿ ਵਾਰਦਾਤ ਸਬੰਧੀ ਮੋਰਿੰਡਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਰਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਕਿਸੇ ਕੰਮ ਰੋਪੜ ਗਈ ਹੋਈ ਸੀ ਅਤੇ ਉਸ ਦੀ ਧੀ ਸਕੂਲ ਗਈ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਤੋਂ ਲਗਪਗ ਪੰਜ ਤੋਲੇ ਸੋਨੇ ਦੇ ਗਹਿਣੇ, 20 ਤੋਲੇ ਚਾਂਦੀ ਤੇ 25 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਲੈ ਗਏ ਹਨ। -ਪੱਤਰ ਪ੍ਰੇਰਕ

ਚੋਰੀ ਦੇ ਮੋਟਰਸਾਈਕਲ ਸਣੇ ਕਾਬੂ

ਅੰਬਾਲਾ: ਅੰਬਾਲਾ ਪੁਲੀਸ ਨੇ ਹਰਿਆਲੀ ਢਾਬੇ ਦੇ ਨੇੜੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਪਲੇਟ ਵਾਲੇ ਚੋਰੀ ਦੇ ਮੋਟਰਸਾਈਕਲ ਸਣੇ ਸ਼ਮੀਰ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਸਬ-ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਕੀਤੀ। -ਪੱਤਰ ਪ੍ਰੇਰਕ

Advertisement
×