ਬੱਚਾ ਚੁੱਕਣ ਆਈ ਔਰਤ ਕਾਬੂ
ਅੰਬਾਲਾ ਛਾਉਣੀ ਵਿੱਚ ਸਰਕਾਰੀ ਕਾਲਜ ਨੇੜੇ ਨਾਲੇ ਦੇ ਕੰਢੇ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਬੱਚਾ ਚੁੱਕਣ ਦੀ ਨੀਯਤ ਨਾਲ ਆਈ ਔਰਤ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ 29 ਜੂਨ ਨੂੰ ਇਨ੍ਹਾਂ ਝੁੱਗੀਆਂ ਵਿੱਚੋਂ...
Advertisement
ਅੰਬਾਲਾ ਛਾਉਣੀ ਵਿੱਚ ਸਰਕਾਰੀ ਕਾਲਜ ਨੇੜੇ ਨਾਲੇ ਦੇ ਕੰਢੇ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਬੱਚਾ ਚੁੱਕਣ ਦੀ ਨੀਯਤ ਨਾਲ ਆਈ ਔਰਤ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ 29 ਜੂਨ ਨੂੰ ਇਨ੍ਹਾਂ ਝੁੱਗੀਆਂ ਵਿੱਚੋਂ ਨੌਂ ਸਾਲਾ ਬੱਚਾ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਪਰਿਵਾਰ ਨੇ ਸਦਰ ਪੁਲੀਸ ਥਾਣੇ ਵਿੱਚ ਉਸ ਦੀ ਗੁੰਮਸੁਦਗੀ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਅੱਜ ਚਾਰ ਹਫ਼ਤੇ ਬਾਅਦ ਇੱਕ ਔਰਤ ਇਕ ਹੋਰ ਬੱਚਾ ਚੁੱਕਣ ਲਈ ਦੁਬਾਰਾ ਉੱਥੇ ਆਈ। ਝੁੱਗੀ-ਝੌਂਪੜੀ ਦੇ ਵਾਸੀਆਂ ਨੇ ਉਸ ਨੂੰ ਫੜ ਲਿਆ। ਪੁੱਛ-ਗਿੱਛ ਕਰਨ ’ਤੇ ਔਰਤ ਨੇ ਮੰਨਿਆ ਕਿ ਉਸ ਨੇ ਪਹਿਲਾਂ ਵੀ ਇੱਥੋਂ ਇੱਕ ਬੱਚਾ ਚੋਰੀ ਕੀਤਾ ਸੀ। ਅੱਜ ਵੀ ਉਸ ਦਾ ਪਤੀ ਨਾਲ ਸੀ ਪਰ ਮੌਕੇ ਤੋਂ ਭੱਜ ਗਿਆ। ਸਦਰ ਥਾਣਾ ਇੰਚਾਰਜ ਅਜਾਇਬ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×