ਖਰੜ ਦੇ ਵਿਕਾਸ ਲਈ ਚੌਕਸ ਰਹਾਂਗੇ: ਬਰਾੜ
ਖਰੜ ਡਿਵੈਲਪਮੈਂਟ ਚੈੱਕ ਗਰੁੱਪ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਭ੍ਰਿਸ਼ਟਾਚਾਰ ਤੇ ਮਿਲਾਵਟਖੋਰੀ ਖ਼ਿਲਾਫ਼ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਰੜ ਦੀ ਕਰੋੜਾਂ ਦੀ ਜ਼ਮੀਨ ਕਈ ਵੱਡੇ ਕਲੋਨਾਈਜ਼ਰਾਂ ਨੇ ਅਫ਼ਸਰਾਂ ਅਤੇ ਸਿਆਸਤਦਾਨਾਂ ਨਾਲ...
Advertisement
ਖਰੜ ਡਿਵੈਲਪਮੈਂਟ ਚੈੱਕ ਗਰੁੱਪ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਭ੍ਰਿਸ਼ਟਾਚਾਰ ਤੇ ਮਿਲਾਵਟਖੋਰੀ ਖ਼ਿਲਾਫ਼ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਰੜ ਦੀ ਕਰੋੜਾਂ ਦੀ ਜ਼ਮੀਨ ਕਈ ਵੱਡੇ ਕਲੋਨਾਈਜ਼ਰਾਂ ਨੇ ਅਫ਼ਸਰਾਂ ਅਤੇ ਸਿਆਸਤਦਾਨਾਂ ਨਾਲ ਮਿਲ ਕੇ ਲੈ ਲਈ ਪਰ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਤੋਂ ਹੁਣ ਦੀ ਕੀਮਤ ਦੇ ਪੈਸੇ ਲਏ ਜਾਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਬਰਸਾਤ ਤੋਂ ਬਾਅਦ ਹੁਣ ਵਿਕਾਸ ਦੇ ਨਾਮ ’ਤੇ ਦਿਖਾਵਾ ਕੀਤਾ ਜਾ ਰਿਹਾ ਹੈ। ਇਸ ਦੀ ਨਿਗਰਾਨੀ ਲਈ ਖਰੜ ਡਿਵੈਲਪਮੈਂਟ ਚੈੱਕ ਗਰੁੱਪ ਚੌਕਸ ਰਹੇਗਾ। ਇਸ ਮੌਕੇ ਪ੍ਰਭਜੋਤ ਖਾਲਸਾ, ਗੁਰਮੁੱਖ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਨੇ ਵੀ ਸੰਬੋਧਨ ਕੀਤਾ।
Advertisement
Advertisement
×