ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੁਹਾਲੀ ਦੇ ਮੈਂਬਰ ਰੁਪਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਦੁੱਧ, ਪਨੀਰ ਅਤੇ ਮਠਿਆਈਆਂ ਵਿੱਚ ਹੁੰਦੀ ਮਿਲਾਵਟ ਰੋਕਣ ਲਈ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਹ ਖਰੜ ਦੀਆਂ ਸਾਰੀਆਂ ਮਠਿਆਈਆਂ ਦੀਆਂ ਦੁਕਾਨਾਂ ਵਿੱਚੋਂ ਸੈਂਪਲ ਦੇ ਤੌਰ ’ਤੇ ਮਠਿਆਈ ਖਰੀਦ ਕੇ ਇਸ ਨੂੰ ਖਰੜ ਦੀ ਲੈਬੋਰੇਟਰੀ ਵਿੱਚ ਹੀ ਟੈਸਟ ਕਰਵਾਉਣਗੇ ਅਤੇ ਇਸ ਦਾ ਨਤੀਜਾ ਵੀ ਜੱਗ ਜ਼ਾਹਿਰ ਕੀਤਾ ਜਵੇਗਾ। ਉਨ੍ਹਾਂ ਕਿਹਾ ਕਿ ਇਹ ਸਿਲਸਿਲਾ ਲਗਾਤਾਰ ਦੀਵਾਲੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਇਸ ਦਾ ਇਕੋ ਇੱਕ ਮਕਸਦ ਇਹ ਹੈ ਕਿ ਲੋਕਾਂ ਨੂੰ ਮਿਲਾਵਟੀ ਮਠਿਆਈਆਂ ਤੋਂ ਛੁਟਕਾਰਾ ਮਿਲ ਸਕੇ ਅਤੇ ਜੇ ਕੋਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ, ਉਸ ਵਿਰੁੱਧ ਕਾਰਵਾਈ ਕਰਵਾਈ ਜਾ ਸਕੇ।