ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ ਪ੍ਰੈੱਸ ਕਲੱਬ ’ਚ ਭਾਰ ਘਟਾਉਣ ਦੇ ਮੁਕਾਬਲੇ

ਪੁਰਸ਼ ਵਰਗ ’ਚ ਪ੍ਰਭਾਤ ਕਟਿਆਰ 18.580 ਕਿਲੋ ਭਾਰ ਘਟਾ ਕੇ ਮੋਹਰੀ; ਮਹਿਲਾ ਵਰਗ ’ਚ ਨਿਧੀ ਵਾਹੀ ਨੇ 7.300 ਕਿਲੋ ਭਾਰ ਘਟਾ ਕੇ ਜਿੱਤ ਹਾਸਲ ਕੀਤੀ
Advertisement

ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਭਾਰ ਘਟਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ 120 ਦੇ ਕਰੀਬ ਕਲੱਬ ਮੈਂਬਰ ਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪ੍ਰਭਾਤ ਕਟਿਆਰ ਨੇ 18.580 ਕਿਲੋਗ੍ਰਾਮ ਭਾਰ ਘਟਾਉਣ ਨਾਲ ਪੁਰਸ਼ ਵਰਗ ਵਿੱਚ ਸਿਖਰਲਾ ਪੁਰਸਕਾਰ ਪ੍ਰਾਪਤ ਕੀਤਾ। ਮਨਸਾ ਰਾਮ ਰਾਵਤ 12.880 ਕਿਲੋਗ੍ਰਾਮ ਭਾਰ ਘਟਾਉਣ ਨਾਲ ਦੂਜੇ ਸਥਾਨ ’ਤੇ ਰਹੇ, ਜਦੋਂ ਕਿ ਰਾਜਿੰਦਰ ਸ਼ਰਮਾ ਨੇ 11.070 ਕਿਲੋਗ੍ਰਾਮ ਭਾਰ ਘਟਾਉਣ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਆਤਿਸ਼ ਗੁਪਤਾ 8.380 ਕਿਲੋਗ੍ਰਾਮ ਭਾਰ ਘਟਾਉਣ ਨਾਲ ਚੌਥਾ ਸਥਾਨ, ਨਿਤਿਨ ਸ਼ਰਮਾ ਨੇ 6਼730 ਕਿੱਲੋ ਭਾਰ ਘਟਾ ਕੇ ਪੰਜਵਾਂ, ਅਜੈ ਜਲੰਧਰੀ ਤੇ ਅਬਰਾਹਮ ਵਰਗਿਸ ਨੇ 6.700 ਕਿਲੋਗ੍ਰਾਮ ਭਾਰ ਘਟਾ ਕੇ ਛੇਵਾਂ ਸਥਾਨ ਹਾਸਲ ਕੀਤਾ ਹੈ। ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਨੇ 13.780 ਕਿਲੋਗ੍ਰਾਮ ਭਾਰ ਘਟਾਇਆ। ਹਾਲਾਂਕਿ ਉਹ ਪ੍ਰਧਾਨ ਹੋਣ ਕਰਕੇ ਖੁਦ ਮੁਕਾਬਲੇ ਤੋਂ ਬਾਹਰ ਰਹੇ।

ਮਹਿਲਾ ਵਰਗ ਵਿੱਚ ਨਿਧੀ ਵਾਹੀ ਨੇ 7.300 ਕਿਲੋਗ੍ਰਾਮ ਭਾਰ ਘਟਾਉਂਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਨਿਤਾਸ਼ਾ ਸ਼ਰਮਾ 5.860 ਕਿਲੋਗ੍ਰਾਮ ਭਾਰ ਘਟਾ ਕੇ ਦੂਜੇ ਸਥਾਨ ’ਤੇ ਰਹੀ, ਜਦੋਂ ਕਿ ਵੰਦਨਾ ਢੱਲ 5.340 ਕਿਲੋਗ੍ਰਾਮ ਭਾਰ ਘਟਾ ਕੇ ਤੀਜੇ ਸਥਾਨ ’ਤੇ ਰਹੀ। ਸਰਲਾ ਰਾਵਤ 4.680 ਕਿਲੋਗ੍ਰਾਮ ਭਾਰ ਘਟਾ ਕੇ ਚੌਥੇ ਸਥਾਨ ’ਤੇ ਰਹੀ, ਜਦੋਂ ਕਿ ਸਤਿੰਦਰ ਕੌਰ, 4.510 ਕਿਲੋਗ੍ਰਾਮ ਭਾਰ ਘਟਾ ਕੇ ਪੰਜਵੇਂ ਸਥਾਨ ’ਤੇ ਰਹੀ। ਇਸ ਸਮਾਗਮ ਵਿਚ ਜੇਤੂਆਂ ਤੋਂ ਇਲਾਵਾ 2 ਕਿਲੋਗ੍ਰਾਮ ਤੋਂ ਵੱਧ ਭਾਰ ਘਟਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਰਾਵਤ ਨੇ ਮੁੱਖ ਮਹਿਮਾਨ ਅਤੇ ਫਿਟਨੈਸ ਮਾਹਰ ਸੁਰੇਸ਼ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਐਸਐਸ ਫਿਟਨੈਸ ਕਲੱਬ ਵੱਲੋਂ ਸਪਾਂਸਰ ਕੀਤਾ ਗਿਆ ਸੀ।

Advertisement

Advertisement