DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੱਲੋਂ ਵੈਬਿਨਾਰ

ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ‘ਕਾਰਪੋਰੇਟ ਵਕੀਲ ਕਿਵੇਂ ਬਣੀਏ’ ਵਿਸ਼ੇ ’ਤੇ ਇਕ ਰੋਜ਼ਾ ਵੈਬਿਨਾਰ ਵਾਈਸ-ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਅਤੇ ਡੀਨ ਪ੍ਰੋ. (ਡਾ.) ਅਮੀਤਾ ਕੌਸ਼ਲ ਦੀ ਅਗਵਾਈ ਹੇਠ ਕਰਵਾਇਆ ਗਿਆ।...
  • fb
  • twitter
  • whatsapp
  • whatsapp
Advertisement

ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ‘ਕਾਰਪੋਰੇਟ ਵਕੀਲ ਕਿਵੇਂ ਬਣੀਏ’ ਵਿਸ਼ੇ ’ਤੇ ਇਕ ਰੋਜ਼ਾ ਵੈਬਿਨਾਰ ਵਾਈਸ-ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਅਤੇ ਡੀਨ ਪ੍ਰੋ. (ਡਾ.) ਅਮੀਤਾ ਕੌਸ਼ਲ ਦੀ ਅਗਵਾਈ ਹੇਠ ਕਰਵਾਇਆ ਗਿਆ। ਬੀਏ ਐੱਲਐੱਲਬੀ ਅਤੇ ਐੱਲਐੱਲਬੀ ਦੇ ਅੰਤਿਮ ਵਰ੍ਹੇ ਦੇ ਵਿਦਿਆਰਥੀਆਂ ਨੇ ਇਸ ਵਿਚ ਹਿੱਸਾ ਲਿਆ। ਮੁੱਖ ਵਕਤਾ ਨੀਲਮ ਕਾਰਪੋਰੇਟ ਪ੍ਰੋਫੈਸ਼ਨਲ ਅਤੇ ਦ ਲੀਗਲ ਐਜ ਦੀ ਕੋ-ਫਾਊਂਡਰ ਨੇ ਵਿਦਿਆਰਥੀਆਂ ਨੂੰ ਕਾਰਪੋਰੇਟ ਕਾਨੂੰਨ ਦੇ ਖੇਤਰ ਵਿੱਚ ਵਧ ਰਹੀਆਂ ਸੰਭਾਵਨਾਵਾਂ, ਪ੍ਰੋਫੈਸ਼ਨਲ ਨੈੱਟਵਰਕਿੰਗ, ਮੂਟ ਕੋਰਟ ਮੁਕਾਬਲਿਆਂ ਵਿੱਚ ਕਾਮਯਾਬੀ, ਸੀਵੀ ਤਿਆਰ ਕਰਨ ਅਤੇ ਨੌਕਰੀ ਲਈ ਤਿਆਰੀ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਰੇਡਮਾਰਕ, ਕਾਪੀਰਾਈਟ ਅਤੇ ਪੇਟੈਂਟ ਵਰਗੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੇ ਮਹੱਤਵ ਬਾਰੇ ਵੀ ਰੌਸ਼ਨੀ ਪਾਈ ਅਤੇ ਦੱਸਿਆ ਕਿ ਇਹ ਕੰਪਨੀਆਂ ਨੂੰ ਕਿਸ ਤਰ੍ਹਾਂ ਮੁਕਾਬਲੇ ਵਿੱਚ ਲਾਭ ਪਹੁੰਚਾ ਸਕਦੇ ਹਨ। ਵਾਈਸ-ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਨੇ ਕਿਹਾ ਕਿ ਗਲੋਬਲਾਈਜੇਸ਼ਨ ਅਤੇ ਵਪਾਰਕ ਕਾਰਜਾਂ ਦੀ ਵਧ ਰਹੀ ਜਟਿਲਤਾ ਨੇ ਕੌਰਪੋਰੇਟ ਵਕੀਲਾਂ ਦੀ ਮੰਗ ਨੂੰ ਕਾਫ਼ੀ ਵਧਾ ਦਿੱਤਾ ਹੈ। ਪ੍ਰੋ. (ਡਾ.) ਅਮੀਤਾ ਕੌਸ਼ਲ ਨੇ ਕਿਹਾ ਕਿ ਨਵੇਂ ਕਾਰਪੋਰੇਟ ਵਕੀਲ ਕੰਪਨੀਆਂ ਨੂੰ ਮਰਜਰਜ਼, ਅਕੁਇਜ਼ੀਸ਼ਨਜ਼, ਕੰਪਲਾਇਅੰਸ ਅਤੇ ਵਪਾਰ ਦੇ ਸੁਚਾਰੂ ਢੰਗ ਬਾਰੇ ਸਲਾਹ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦਾ ਸਫਲ ਆਯੋਜਨ ਡਾ. ਮੋਹਲੀਨ ਕੌਰ, ਪ੍ਰਭਜੋਤ ਕੌਰ ਅਤੇ ਅਮ੍ਰਿਤਪਾਲ ਸਿੰਘ ਨੇ ਕੀਤਾ। ਸਮਾਗਮ ਦੀ ਸੰਯੋਜਕ ਡਾ. ਨਵਨੀਤ ਕੌਰ ਨੇ ਟਰੇਡਮਾਰਕ ਖੇਤਰ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਧੰਨਵਾਦ ਕੀਤਾ।

Advertisement
Advertisement
×