ਕੈਮਿਸਟਾਂ ਦੀਆਂ ਮੁਸ਼ਕਲਾਂ ਹੱਲ ਕਰਾਂਗੇ: ਕੁਲਵੰਤ ਸਿੰਘ
ਮੁਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿਘ ਨੇ ਕਿਹਾ ਹੈ ਕਿ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਛੇਤੀ ਹੱਲ ਕੀਤਾ ਜਾਵੇਗਾ। ਉਹ ਅੱਜ ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਫੇਜ਼ ਤਿੰਨ ਦੇ ਨਿੱਜੀ ਹੋਟਲ ’ਚ ਹੋਈ ਸਾਲਾਨਾ ਜਨਰਲ ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ...
Advertisement
ਮੁਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿਘ ਨੇ ਕਿਹਾ ਹੈ ਕਿ ਕੈਮਿਸਟਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਛੇਤੀ ਹੱਲ ਕੀਤਾ ਜਾਵੇਗਾ। ਉਹ ਅੱਜ ਮੁਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਫੇਜ਼ ਤਿੰਨ ਦੇ ਨਿੱਜੀ ਹੋਟਲ ’ਚ ਹੋਈ ਸਾਲਾਨਾ ਜਨਰਲ ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਵਧਾਇਕ ਕੁਲਵੰਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੰਗਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੀਆਂ ਦਵਾਈਆਂ ਦੀ ਵਿਕਰੀ ਮੈਡੀਕਲ ਸਟੋਰਾਂ ’ਤੇ ਨਹੀਂ ਹੁੰਦੀ, ਉਹ ਵੀ ਧੜੱਲੇ ਨਾਲ ਆਨਲਾਈਨ ਵੇਚੀਆਂ ਜਾ ਰਹੀਆਂ ਹਨ। ਵਿਧਾਇਕ ਨੇ ਇਸ ਸਬੰਧੀ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਡਾਕਟਰ ਪੀ ਜੇ ਸਿੰਘ, ਡਾਕਟਰ ਅਮਿਤ ਗੁਪਤਾ, ਐਮ ਡੀ ਨੀਲਮ, ਸੁਦਰਸ਼ਨ ਚੌਧਰੀ, ਬਿਕਰਮਜੀਤ ਸਿੰਘ ਠਾਕੁਰ, ਜੇ ਪੀ ਸਿੰਘ, ਮਨਦੀਪ ਸਿੰਘ, ਸੋਨੀ ਸ਼ਰਮਾ, ਹਰੀਸ਼ ਰਾਜਨ, ਨਵੀਨ ਖੁਖਰੇਜਾ,ਹਾਜ਼ਰ ਸਨ।
Advertisement
Advertisement
×

