ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ
ਪਿੰਡ ਬੁਰਜ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਜਾਣ ਵਾਲਾ ਰਾਹ ਬੰਦ; ਖੇਤਾਂ ’ਚ ਵੜਿਆ ਪਾਣੀ
Advertisement
ਗੁਆਂਡੀ ਸੂਬੇ ਹਿਮਾਚਲ ਦੇ ਉੱਪਰੀ ਖੇਤਰਾਂ ਵਿੱਚ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਤੇ ਕੁਝ ਇਲਾਕਿਆਂ ਵਿੱਚ ਇਹ ਪਾਣੀ ਖੇਤੀ ’ਚ ਵੜ ਗਿਆ। ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਬੁਰਜ ਨੂਰਪੁਰ ਬੇਦੀ ਜਾਣ ਵਾਲਾ ਰਾਹ ਪਾਣੀ ਦੀ ਮਾਰ ਹੇਠ ਆਉਣ ਕਾਰਨ ਬੰਦ ਹੋ ਗਿਆ, ਜਿਸ ਕਾਰਨ ਤਕਰੀਬਨ ਤਿੰਨ ਦਰਜਨ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਸ ਦੇ ਨਾਲ ਹੀ ਪਿੰਡ ਹਰੀਵਾਲ, ਚੰਦਪੁਰ ਬੇਲਾ ਤੇ ਅਮਰਪੁਰ ਬੇਲਾ ਦੇ ਖੇਤਾਂ ’ਚ ਪਾਣੀ ਦਾਖ਼ਲ ਹੋ ਗਿਆ। ਹਾਲਾਂਕਿ ਇਹ ਪਾਣੀ ਰਿਹਾਇਸ਼ੀ ਖੇਤਰਾਂ ਵਿੱਚ ਨਹੀਂ ਵੜਿਆ ਪਰ ਖੇਤੀ ਵਾਲੀ ਜ਼ਮੀਨ ਵਿੱਚ ਦਰਿਆ ਦਾ ਪਾਣੀ ਵੜਨ ਕਾਰਨ ਲੋਕਾਂ ਦਾ ਨੁਕਸਾਨ ਵੀ ਹੋ ਗਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਨੂੰ ਡੰਗਾ ਲਗਾਉਣ ਦਾ ਕੰਮ ਬਰਸਾਤ ਤੋਂ ਪਹਿਲਾਂ ਕਰਨਾ ਚਾਹੀਦਾ ਤਾਂ ਜੋ ਇਹ ਬਰਸਾਤੀ ਪਾਣੀ ਲੋਕਾਂ ਦੀ ਜਾਨ ਮਾਲ ਤੇ ਖੇਤੀ ਦਾ ਨੁਕਸਾਨ ਨਾ ਕਰ ਸਕੇ।
Advertisement
Advertisement
×