ਅੰਬਾਲਾ ਦੇ ਡੀਸੀ ਦਫ਼ਤਰ ਵਿੱਚ ਪਾਣੀ ਭਰਿਆ
ਮੰਗਲਵਾਰ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਨੇ ਅੰਬਾਲਾ ਸ਼ਹਿਰ ਅਤੇ ਛਾਉਣੀ ਦੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਸ਼ਹਿਰ ਦੀ ਮੇਨ ਕੱਪੜਾ ਮਾਰਕੀਟ ਵਿੱਚ ਪਾਣੀ ਭਰਨ ਕਾਰਨ ਕਈ ਦੁਕਾਨਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸ਼ਹਿਰ ਦਾ ਮਾਡਲ...
Advertisement
ਮੰਗਲਵਾਰ ਰਾਤ ਤੋਂ ਹੋ ਰਹੀ ਤੇਜ਼ ਬਾਰਿਸ਼ ਨੇ ਅੰਬਾਲਾ ਸ਼ਹਿਰ ਅਤੇ ਛਾਉਣੀ ਦੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਸ਼ਹਿਰ ਦੀ ਮੇਨ ਕੱਪੜਾ ਮਾਰਕੀਟ ਵਿੱਚ ਪਾਣੀ ਭਰਨ ਕਾਰਨ ਕਈ ਦੁਕਾਨਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸ਼ਹਿਰ ਦਾ ਮਾਡਲ ਟਾਊਨ ਵੀ ਜਲ-ਥਲ ਹੋ ਗਿਆ ਹੈ। ਸ਼ਹਿਰ ਸਥਿਤ ਡੀਸੀ ਦਫ਼ਤਰ ਵਿੱਚ ਵੀ ਪਾਣੀ ਭਰ ਗਿਆ ਹੈ ਅਤੇ ਕਈ ਥਾਵਾਂ ’ਤੇ ਰੇਲਵੇ ਟਰੈਕ ਵੀ ਡੁੱਬ ਗਏ ਹਨ। ਅੰਬਾਲਾ ਛਾਉਣੀ ਦੇ ਜ਼ਿਆਦਾਤਰ ਇਲਾਕੇ ਵੀ ਪਾਣੀ ਵਿੱਚ ਡੁੱਬ ਗਏ ਹਨ। ਮਹੇਸ਼ ਨਗਰ ਥਾਣੇ ਵਿਚ ਵੀ ਪਾਣੀ ਭਰ ਗਿਆ ਹੈ। ਟਾਂਗਰੀ ਦਾ ਪਾਣੀ ਸੜਕ ’ਤੇ ਵਗਣ ਲਗ ਪਿਆ ਹੈ। ਸਾਹਾ ਚੌਕ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਹੈ। ਯਮੁਨਾਨਗਰ ਜਾਣ ਵਾਲੇ ਵਾਹਨਾਂ ਨੂੰ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਕਈ ਪੇਂਡੂ ਖੇਤਰਾਂ ਵਿੱਚ ਲਿੰਕ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ।
Advertisement
Advertisement
×