ਓਮ ਇਨਕਲੇਵ ’ਚ ਘਰਾਂ ਵਿੱਚ ਪਾਣੀ ਭਰਿਆ
ਇੱਥੇ ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ। ਓਮ ਇਨਕਲੇਵ ਵਿੱਚ ਕਰੀਬ ਦੋ ਦਰਜਨ ਘਰਾਂ ਵਿੱਚ 3-3 ਫੁੱਟ ਪਾਣੀ ਭਰ ਗਿਆ। ਭਾਜਪਾ ਦੇ ਸੀਨੀਅਰ ਆਗੂ ਪਵਨ ਮਨੋਚਾ ਨੇ ਸਾਥੀਆਂ ਸਣੇ ਪਾਣੀ ਦੀ...
Advertisement
ਇੱਥੇ ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ। ਓਮ ਇਨਕਲੇਵ ਵਿੱਚ ਕਰੀਬ ਦੋ ਦਰਜਨ ਘਰਾਂ ਵਿੱਚ 3-3 ਫੁੱਟ ਪਾਣੀ ਭਰ ਗਿਆ। ਭਾਜਪਾ ਦੇ ਸੀਨੀਅਰ ਆਗੂ ਪਵਨ ਮਨੋਚਾ ਨੇ ਸਾਥੀਆਂ ਸਣੇ ਪਾਣੀ ਦੀ ਨਿਕਾਸੀ ਲਈ ਯਤਨ ਕੀਤੇ। ਉਨ੍ਹਾਂ ਦੱਸਿਆ ਕਿ ਕਾਫ਼ੀ ਸਾਲਾਂ ਤੋਂ ਲੋਕਾਂ ਦੇ ਘਰਾਂ ਵਿੱਚ ਪਾਣੀ ਨਾਲ ਨੁਕਸਾਨ ਹੋ ਰਿਹਾ ਹੈ ਪਰ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੌਮੀ ਹਾਈਵੇਅ ਤੇ ਕਈ ਹੋਰ ਪਿੰਡਾਂ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ।
Advertisement
Advertisement
×