DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਹੋਕਾ

ਟੈਕਨੀਕਲ ਸਰਵਿਸ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਸੀ ਐਚ ਬੀ ਕਾਮੇ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਮੁਹਾਲੀ, ਵੱਲੋਂ ਸਾਂਝੀ ਰੈਲੀ ਕਰਕੇ ਹੁਸ਼ਿਆਰਪੁਰ ਵਿੱਚ ਪਰਵਾਸੀ ਮਜ਼ਦੂਰ ਵੱਲੋਂ ਬੱਚੇ ਨਾਲ ਕੀਤੀ ਘਿਨੌਣੀ ਹਰਕਤ ਦੀ ਨਿੰਦਾ ਕੀਤੀ ਗਈ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ...

  • fb
  • twitter
  • whatsapp
  • whatsapp
featured-img featured-img
ਪਾਵਰਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੁਜ਼ਾਹਰਾ ਕਰਦੇ ਹੋਏ।
Advertisement

ਟੈਕਨੀਕਲ ਸਰਵਿਸ ਯੂਨੀਅਨ, ਪੈਨਸ਼ਨਰਜ਼ ਐਸੋਸੀਏਸ਼ਨ, ਸੀ ਐਚ ਬੀ ਕਾਮੇ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਮੁਹਾਲੀ, ਵੱਲੋਂ ਸਾਂਝੀ ਰੈਲੀ ਕਰਕੇ ਹੁਸ਼ਿਆਰਪੁਰ ਵਿੱਚ ਪਰਵਾਸੀ ਮਜ਼ਦੂਰ ਵੱਲੋਂ ਬੱਚੇ ਨਾਲ ਕੀਤੀ ਘਿਨੌਣੀ ਹਰਕਤ ਦੀ ਨਿੰਦਾ ਕੀਤੀ ਗਈ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਮੁਲਾਜ਼ਮ ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਬਿਨਾਂ ਸ਼ੱਕ ਇੱਕ ਵਿਅਕਤੀ ਵੱਲੋਂ ਕੀਤਾ ਗੁਨਾਹ ਨਾ ਬਖਸ਼ਣਯੋਗ ਹੈ, ਪਰ ਇੱਕ ਵਿਅਕਤੀ ਦੇ ਕੀਤੇ ਅਜਿਹੇ ਗੁਨਾਹ ਨੂੰ ਉਸ ਦੇ ਸਮੁੱਚੇ ਭਾਈਚਾਰੇ ਨਾਲ ਜੋੜਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਤਾਕਤਾਂ ਦੇ ਮਨਸੂਬੇ ਪਛਾਣੇ ਜਾਣੇ ਚਾਹੀਦੇ ਹਨ।

ਰੈਲੀ ਨੂੰ ਸਰਕਲ ਪ੍ਰਧਾਨ ਟੀ ਐਸ ਯੂ ਗੁਰਬਖਸ਼ ਸਿੰਘ, ਮੁੱਖ ਸਲਾਹਕਾਰ ਲੱਖਾ ਸਿੰਘ, ਕਾਨੂੰਨੀ ਸਲਾਹਕਾਰ ਜਤਿੰਦਰ ਸਿੰਘ, ਗੁਰਮੀਤ ਸਿੰਘ, ਬਿਕਰਮ ਸਿੰਘ, ਅਜੀਤ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਰਾਧੇ ਸ਼ਿਆਮ, ਜਗਦੀਪ ਸਿੰਘ ਸਰਕਲ ਸਕੱਤਰ ਟੀ ਐਸ ਯੂ, ਰਜਿੰਦਰ ਕੁਮਾਰ ਸਾਬਕਾ ਚੀਫ ਆਰਗੇਨਾਈਜ਼ਰ ਪੰਜਾਬ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਜੇ ਕੁਮਾਰ, ਸੁਰਿੰਦਰ ਮੱਲੀ, ਸਤਵੰਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਦਿਲਬਰ ਸਿੰਘ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਸਾਥੀ ਏਕਮ ਸਿੱਧੂ ਸਰਕਲ ਸਕੱਤਰ, ਜ਼ੋਰਾਵਰ ਸਿੰਘ ਪ੍ਰਧਾਨ ਮੁਹਾਲੀ ਡਿਵੀਜ਼ਨ ਨੇ ਸੰਬੋਧਨ ਕੀਤਾ।

Advertisement

Advertisement
×