ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਰੂਪਨਗਰ ਜ਼ਿਲ੍ਹੇ ਦਾ ਦੌਰਾ
ਜਗਮੋਹਨ ਸਿੰਘ ਰੂਪਨਗਰ, 4 ਦਸੰਬਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਨਵ-ਨਿਯੁਕਤ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਵਲੋਂ ਜਿਲ੍ਹਾ ਰੂਪਨਗਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਵਿਭਾਗ ਦੀ ਪਸ਼ੂਆਂ ਦੇ ਮੂੰਹ ਖੁਰ ਦੀ ਬਿਮਾਰੀ ਸਬੰਧੀ ਚੱਲ ਰਹੀ ਟੀਕਾਕਰਨ ਮੁਹਿੰਮ...
Advertisement
ਜਗਮੋਹਨ ਸਿੰਘ
ਰੂਪਨਗਰ, 4 ਦਸੰਬਰ
Advertisement
ਪਸ਼ੂ ਪਾਲਣ ਵਿਭਾਗ ਪੰਜਾਬ ਦੇ ਨਵ-ਨਿਯੁਕਤ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਵਲੋਂ ਜਿਲ੍ਹਾ ਰੂਪਨਗਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਵਿਭਾਗ ਦੀ ਪਸ਼ੂਆਂ ਦੇ ਮੂੰਹ ਖੁਰ ਦੀ ਬਿਮਾਰੀ ਸਬੰਧੀ ਚੱਲ ਰਹੀ ਟੀਕਾਕਰਨ ਮੁਹਿੰਮ ਤੋਂ ਇਲਾਵਾ ਹੋਰ ਵੱਖ ਵੱਖ ਤਰ੍ਹਾਂ ਦੇ ਕੰਮ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਜ਼ਿਲ੍ਹੇ ਦੇ ਵੈਟਰਨਰੀ ਅਧਿਕਾਰੀਆਂ ਤੋਂ ਇਲਾਵਾ ਹੋਰ ਸਟਾਫ ਨਾਲ ਮੀਟਿੰਗ ਕਰਕੇ ਨੈਸ਼ਨਲ ਲਾਈਵ ਸਟਾਕ ਮਿਸ਼ਨ, ਐੱਨਏਡੀਸੀਪੀ, ਨੈਸ਼ਨਲ ਏਆਈ ਪ੍ਰਾਜੈਕਟ, ਕਲਾਸੀਕਲ ਸਵਾਈਨ ਫੀਵਰ ਵੈਕਸੀਨੇਸ਼ਨ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਤਰਲੋਚਨ ਸਿੰਘ, ਸੀਨੀਅਰ ਵੈਟਰਨਰੀ ਅਫਸਰ ਚਮਕੌਰ ਸਾਹਿਬ ਡਾ. ਗੁਰਪ੍ਰੀਤ ਸਿੰਘ, ਵੈਟਰਨਰੀ ਅਫਸਰ ਖੇੜੀ ਸਲਾਬਤਪੁਰ ਡਾ. ਰਵਨੀਤ ਸਿੰਘ, ਵੈਟਰਨਰੀ ਅਫਸਰ ਸੁਰਤਾਪੁਰ ਡਾ. ਪਰਮਵੀਰ ਸਿੰਘ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
Advertisement
×