ਭਾਰਤੀ ਕਮਿਊਨਿਸਟ ਪਾਰਟੀ ਦੀ ਮੁਹਾਲੀ ਤਹਿਸੀਲ ਕਮੇਟੀ ਦੀ ਮੀਟਿੰਗ ਕਾਮਰੇਡ ਦਿਲਦਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਕਾਮਰੇਡ ਜਸਪਾਲ ਸਿੰਘ ਦੱਪਰ ਅਤੇ ਕਾਮਰੇਡ ਗੁਰਦਿਆਲ ਸਿੰਘ ਵਿਰਕ ਜ਼ਿਲੇ ਵੱਲੋਂ ਨਿਗਰਾਨ ਦੇ ਤੌਰ ’ਤੇ ਹਾਜ਼ਰ ਹੋਏ।
ਮੀਟਿੰਗ ਵਿੱਚ ਮੁਹਾਲੀ ਤਹਿਸੀਲ ਸਮੇਤ ਜ਼ਿਲੇ ਦੀਆਂ ਪਿਛਲੀਆਂ ਸਰਗਰਮੀਆਂ ਦੀ ਨਜ਼ਰਸਾਨੀ ਕੀਤੀ ਗਈ ਅਤੇ ਹਾਲ ਹੀ ਵਿੱਚ ਹੋਏ ਪਾਰਟੀ ਦੇ ਮਹਾਂ ਸੰਮੇਲਨ ਸਬੰਧੀ ਮੁਹਾਲੀ ਜ਼ਿਲੇ ਵੱਲੋਂ ਪਾਏ ਗਏ ਯੋਗਦਾਨ ਤੇ ਵਿਚਾਰ ਕੀਤੀ ਗਈ। ਦੇਸ਼ ਦੇ ਸਮੁੱਚੇ ਰਾਜਨੀਤਕ ਹਾਲਾਤ ’ਤੇ ਵੀ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਸਰਬਸੰਮਤੀ ਨਾਲ ਚਕਾਮਰੇਡ ਗੁਰਦਿਆਲ ਸਿੰਘ ਵਿਰਕ ਨੂੰ ਮੁਹਾਲੀ ਸਿਟੀ ਕਮੇਟੀ ਦਾ ਸਕੱਤਰ, ਕਾਮਰੇਡ ਮੋਹਨ ਸਿੰਘ ਗਿੱਲ ਨੂੰ ਸਹਾਇਕ ਸਕੱਤਰ ਅਤੇ ਕਾਮਰੇਡ ਜਰਨੈਲ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਮੁਹਾਲੀ ਜ਼ਿਲ੍ਹਾ ਕਮੇਟੀ ਦੀ ਨੇੜਲੇ ਭਵਿੱਖ ਵਿੱਚ ਹੋਣ ਵਾਲੀ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ ਹੋਈ। ਜਿਸ ਵਿੱਚ ਜ਼ਿਲ੍ਹਾ ਕੌਂਸਲ ਦੇ ਮੈਂਬਰ 10 ਡੈਲੀਗੇਟਾਂ ਨੂੰ ਨਾਮਜ਼ਦ ਕੀਤਾ ਗਿਆ। ਤਹਿਸੀਲ ਕਮੇਟੀ ਦੇ ਮੈਂਬਰਾਂ ਵਿਚੋਂ 15 ਮੈਂਬਰ ਨਾਮਜ਼ਦ ਕੀਤੇ ਗਏ।

