ਵਿਜੈ ਸ਼ਰਮਾ ਟਿੰਕੂ ਵੱਲੋਂ ਮੁਸਲਿਮ ਨੇਤਾਵਾਂ ਨਾਲ ਮੀਟਿੰਗ
ਕਾਂਗਰਸ ਦੇ ਹਲਕਾ ਖਰੜ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਸਥਾਨਕ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡ ਚਨਾਲੋਂ ਵਿੱਚ ਮੁਸਲਿਮ ਭਾਈਚਾਰੇ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਮੁਸ਼ਕਲਾਂ ਸੁਣੀਆਂ। ਵਿਜੈ ਸ਼ਰਮਾ ਟਿੰਕੂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਾਡੇ ਆਪਸੀ ਭਾਈਚਾਰੇ ਨੂੰ ਖਤਮ ਕਰਨ ਲਈ ਜਾਤ-ਪਾਤ ਦੇ ਨਾਂ ’ਤੇ ਵੰਡੀਆਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਆਸੀ ਹਿਤਾਂ ਲਈ ਭਾਜਪਾ ਵਲੋਂ ਦੇਸ਼ ਵਿੱਚ ਧਰਮ ਦੀ ਨਫ਼ਰਤ ਪੈਦਾ ਕਰਕੇ ਆਪਣੀ ਹੋਛੀ ਰਾਜਨੀਤੀ ਨੂੰ ਚਮਕਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੀ ਧਰਮ ਨਿਰਪੱਖ ਪਾਰਟੀ ਹੈ ਜਿਸ ਨੇ ਕਦੇ ਵੀ ਧਰਮ ਦੇ ਨਾਂ ’ਤੇ ਰਾਜਨੀਤੀ ਨਹੀਂ ਕੀਤੀ ਸਗੋਂ ਦੇਸ਼ ਤੇ ਲੋਕ ਹਿੱਤਾਂ ਨੂੰ ਤਰਜ਼ੀਹ ਦਿੱਤੀ ਹੈ। ਮੀਟਿੰਗ ਵਿੱਚ ਕਾਂਗਰਸ ਦੇ ਘੱਟ ਗਿਣਤੀਆਂ ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਇਕਬਾਲ ਖਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੇ ਆਗੂ ਰਾਹੁਲ ਕਾਲੀਆ, ਹਰਪ੍ਰੀਤ ਸਿੰਘ, ਮੁਹੰਮਦ ਸਲੀਕ, ਨਸੀਮ ਖਾਨ, ਦਿਲਸ਼ਾਦ, ਜਸਪ੍ਰੀਤ ਖਾਨ, ਗੁਲਾਮ ਮੁਹੰਮਦ,ਕਾਦਰ ਖਾਨ ਰਿਸ਼ੂ, ਰਹੀਸ, ਬੱਬੂ ਚਨਾਲੋਂ, ਇਕਬਾਲ ਖਾਨ ਆਦਿ ਹਾਜ਼ਰ ਸਨ।